ਕਰਮਜੀਤ ਅਨਮੋਲ ਮਾਂ ਨੂੰ ਸਮਰਪਿਤ ਲੈ ਕੇ ਆ ਰਹੇ ਨੇ ਗੀਤ ‘ਮਾਂ ਦੀ ਰੋਟੀ’

Written by  Shaminder   |  March 19th 2020 02:21 PM  |  Updated: March 19th 2020 02:21 PM

ਕਰਮਜੀਤ ਅਨਮੋਲ ਮਾਂ ਨੂੰ ਸਮਰਪਿਤ ਲੈ ਕੇ ਆ ਰਹੇ ਨੇ ਗੀਤ ‘ਮਾਂ ਦੀ ਰੋਟੀ’

ਕਰਮਜੀਤ ਅਨਮੋਲ ਆਪਣੇ ਨਵੇਂ ਗੀਤ ‘ਮਾਂ ਦੀ ਰੋਟੀ’ ਦੇ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਇਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਜਲਦ ਹੀ ਸਰੋਤਿਆਂ ਦੇ ਰੁਬਰੂ ਕੀਤਾ ਜਾਵੇਗਾ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਆਰ.ਡੀ ਬੀਟ ਨੇ ਜਦੋਂਕਿ ਬੋਲ ਲਿਖੇ ਨੇ ਕੁਲਦੀੋਪ ਕੰਡਿਆਰਾ ਨੇ ਅਤੇ ਵੀਡੀਓ ਸ਼ਕਤੀ ਰਾਜਪੂਤ ਵੱਲੋਂ ਤਿਆਰ ਕੀਤਾ ਗਿਆ ਹੈ ।

ਹੋਰ ਵੇਖੋ:ਕਰਮਜੀਤ ਅਨਮੋਲ ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਲੈ ਕੇ ਰਹੇ ਨਵਾਂ ਗੀਤ, ਸ਼ੇਅਰ ਕੀਤਾ ਪੋਸਟਰ

https://www.instagram.com/p/B94UMjmjvAu/

ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਤਾਂ ਕਰਮਜੀਤ ਅਨਮੋਲ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਇਸ ਗੀਤ ਦੇ ਜਲਦ ਰਿਲੀਜ਼ ਹੋਣ ਦੀ ਉਮੀਦ ਹੈ । ਇਹ ਗੀਤ ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ‘ਮਾਂ ਦੀ ਰੋਟੀ’ ਤਾਂ ਇਸ ਗੀਤ ‘ਚ ਕਰਮਜੀਤ ਅਨਮੋਲ ਮਾਂ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ । ਕਰਮਜੀਤ ਅਨਮੋਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

https://www.instagram.com/p/B9oA9iwhAZH/

ਉਨ੍ਹਾਂ ਦੇ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਜਾਂਦਾ ਹੈ । ਪਿੱਛੇ ਜਿਹੇ ਕਵਿਤਾ ਕੌਸ਼ਿਕ ਨਾਲ ਆਈ ਉਨ੍ਹਾਂ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਬੀਤੇ ਸਾਲ ਆਈ ਦੂਰਬੀਨ ਅਤੇ ਹੋਰ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ।

https://www.instagram.com/p/B9Bb6nnBA5J/

ਹੁਣ ਉਹ ਆਪਣੇ ਕਈ ਪ੍ਰਾਜੈਕਟਸ ‘ਚ ਰੁੱਝੇ ਹੋਏ ਹਨ ਅਤੇ ਫ਼ਿਲਹਾਲ ਉਨ੍ਹਾਂ ਦੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network