ਅੱਜ ਹੈ ਕਰਮਜੀਤ ਅਨਮੋਲ ਦੇ ਪੁੱਤਰ ਦਾ ਜਨਮਦਿਨ, ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਦਿੱਤੀ ਅਸੀਸ

Written by  Lajwinder kaur   |  February 06th 2023 04:34 PM  |  Updated: February 06th 2023 04:34 PM

ਅੱਜ ਹੈ ਕਰਮਜੀਤ ਅਨਮੋਲ ਦੇ ਪੁੱਤਰ ਦਾ ਜਨਮਦਿਨ, ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਦਿੱਤੀ ਅਸੀਸ

Karamjit Anmol news: ਪੰਜਾਬੀ ਮਨੋਰੰਜਨ ਜਗਤ ਦੇ ਬਾਕਮਾਲ ਦੇ ਐਕਟਰ ਕਰਮਜੀਤ ਅਨਮੋਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ।

image source: Instagram

ਹੋਰ ਪੜ੍ਹੋ : Bigg Boss 16: ਬੇਘਰ ਹੋਣ 'ਤੇ ਛਲਕਿਆ ਸੁੰਬੁਲ ਤੌਕੀਰ ਖ਼ਾਨ ਦਾ ਦਰਦ, ਸ਼ਾਲੀਨ ਭਨੋਟ ਤੇ ਟੀਨਾ ਦੱਤਾ 'ਤੇ ਕੱਢਿਆ ਗੁੱਸਾ

Karamjit Anmol wished his son birthday image source: Instagram

ਕਰਮਜੀਤ ਅਨਮੋਲ ਦੇ ਪੁੱਤਰ ਦਾ ਜਨਮਦਿਨ

ਪੰਜਾਬੀ ਐਕਟਰ ਕਰਮਜੀਤ ਅਨਮੋਲ ਦੇ ਦੋ ਪੁੱਤਰ ਨੇ। ਅੱਜ ਉਨ੍ਹਾਂ ਦੇ ਛੋਟੇ ਪੁੱਤਰ Gurshaan Singh ਦਾ ਜਨਮਦਿਨ ਹੈ। ਜਿਸ ਕਰਕੇ ਐਕਟਰ ਕਰਮਜੀਤ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ਹੈਪੀ ਬਰਥਡੇਅ @gurshaan.01 ਪੁੱਤਰ ਵਾਹਿਗੁਰੂ ਜੀ ਤੈਨੂੰ ਤੰਦਰੁਸਤੀਆਂ ਬਖ਼ਸ਼ਨ ਚੰਗਾ ਇਨਸਾਨ ਬਨਾਉਣ ਤੇ ਹਰ ਲੋੜਵੰਦ ਦੀ ਸੇਵਾ ਕਰਦਾ ਰਹੇ’। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਸ਼ਾਨ ਸਿੰਘ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਰਾਣਾ ਰਣਬੀਰ, ਨਵ ਬਾਜਵਾ, ਰਘਵੀਰ ਬੋਲੀ ਅਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕੀਤੇ ਹਨ।

image source: Instagram

ਕਰਮਜੀਤ ਅਨਮੋਲ ਦੀਆਂ ਆਉਣ ਵਾਲੀਆਂ ਫ਼ਿਲਮਾਂ

ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਕਮਾਲ ਦੇ ਐਕਟਰ ਨੇ। ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਹਨ। ਉਹ ਕਈ ਬਿਹਤਰੀਨ ਸੋਸ਼ਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ। ਇਸ ਸਾਲ ਉਹ ਮੌਜਾਂ ਹੀ ਮੌਜਾਂ, ਕੈਰੀ ਆਨ ਜੱਟਾ-3, ‘ਮਾਂ ਦਾ ਸੋਹਣਾ’ ਵਰਗੀਆਂ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

Karamjit Anmol image 1

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network