ਪੰਜਾਬੀ ਸਿਨੇਮਾ ਦੇ ਰੰਗ ’ਚ ਰੰਗੇ ਲੋਕ, ਕਰਮਜੀਤ ਅਨਮੋਲ ਦੇ ਨਾਂਅ ’ਤੇ ਵਿੱਕਣ ਲੱਗੀਆਂ ਇਹ ਚੀਜ਼ਾਂ

Written by  Rupinder Kaler   |  October 16th 2019 10:46 AM  |  Updated: October 16th 2019 10:46 AM

ਪੰਜਾਬੀ ਸਿਨੇਮਾ ਦੇ ਰੰਗ ’ਚ ਰੰਗੇ ਲੋਕ, ਕਰਮਜੀਤ ਅਨਮੋਲ ਦੇ ਨਾਂਅ ’ਤੇ ਵਿੱਕਣ ਲੱਗੀਆਂ ਇਹ ਚੀਜ਼ਾਂ

ਕਹਿੰਦੇ ਹਨ ਕਿ ਜਦੋਂ ਕਿਸੇ ਕਲਾਕਾਰ ਦਾ ਕੰਮ ਉਸ ਦੀ ਪਹਿਚਾਣ ਬਣ ਜਾਵੇ ਉਦੋਂ ਉਸ ਦੀ ਮਿਹਨਤ ਸਫ਼ਲ ਹੁੰਦੀ ਹੈ । ਇਸ ਪਹਿਚਾਣ ਨੂੰ ਬਨਾਉਣ ਲਈ ਕਈ ਲੋਕਾਂ ਨੂੰ ਲੰਮਾ ਸਮਾਂ ਲੱਗ ਜਾਂਦਾ ਹੈ । ਅਜਿਹੇ ਹੀ ਇੱਕ ਕਲਾਕਾਰ ਹਨ ਕਰਮਜੀਤ ਅਨਮੋਲ ਜਿਨ੍ਹਾਂ ਨੇ ਆਪਣੇ ਕੰਮ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ । ਇਸੇ ਲਈ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਬੋਲ ਚਾਲ ਇੱਥੋਂ ਤੱਕ ਕਿ ਕੱਪੜਿਆਂ ਦੀ ਵੀ ਨਕਲ ਕਰਦੇ ਹਨ ।

https://www.instagram.com/p/B3qjYvnhAug/

ਏਨੀਂ ਦਿਨੀਂ ਕਰਮਜੀਤ ਅਨਮੋਲ ਦੇ ਸਾਫ਼ੇ (ਪਰਨੇ) ਦੀ ਕਾਫੀ ਚਰਚਾ ਹੈ । ਪੰਜਾਬ ਦਾ ਹਰ ਗੱਭਰੂ ਉਹਨਾਂ ਵਰਗਾ ਹੀ ਸਾਫਾ ਬੰਨਣਾ ਚਾਹੁੰਦਾ ਹੈ । ਜਿਸ ਦਾ ਖੁਲਾਸਾ ਕਰਮਜੀਤ ਅਨਮੋਲ ਨੇ ਖੁਦ ਇੱਕ ਪੋਸਟ ਸ਼ੇਅਰ ਕਰਕੇ ਕੀਤਾ ਹੈ । ਇਸ ਪੋਸਟ ਵਿੱਚ ਕਰਮਜੀਤ ਅਨਮੋਲ ਨੇ ਖੁਲਾਸਾ ਕੀਤਾ ਹੈ ਕਿ ਮੋਗਾ ਦੇ ਕੱਪੜਾ ਬਜ਼ਾਰ ਵਿੱਚ ਉਹਨਾਂ ਦੇ ਨਾਂਅ ਤੇ ਸਾਫੇ ਵਿੱਕ ਰਹੇ ਹਨ ।

ਡੱਬੀਆਂ ਵਾਲੇ ਇਸ ਸਾਫੇ ਦੀ ਕੱਪੜੇ ਦੀਆਂ ਦੁਕਾਨਾਂ ਤੇ ਕਾਫੀ ਮੰਗ ਵੱਧ ਰਹੀ ਹੈ । ਜੋ ਵੀ ਗੱਭਰੂ ਇਹ ਸਾਫਾ ਲੈਣ ਆਉਂਦਾ ਹੈ ਉਹ ਕਹਿੰਦਾ ਹੈ ਕਰਮਜੀਤ ਅਨਮੋਲ ਵਾਲਾ ਸਾਫਾ ਦਿਓ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸਾਫ਼ਾ ਕਰਮਜੀਤ ਅਨਮੋਲ ਨੇ ਹਾਲ ਹੀ ਵਿਚ ਆਈ ਫ਼ਿਲਮ 'ਮਿੰਦੋ ਤਸੀਲਦਾਰਨੀ' ਵਿਚ ਬੰਨਿਆ ਸੀ, ਜਿਸ ਕਰਕੇ ਇਸ ਦਾ ਨਾਂਅ ਕਰਮਜੀਤ ਅਨਮੋਲ ਦੁਪੱਟਾ ਰੱਖਿਆ ਗਿਆ ਹੈ।

https://www.instagram.com/p/Bznjlpgh3Ti/

ਇਸ ਤੋਂ ਅਦਾਕਾਰ ਕਰਮਜੀਤ ਅਨਮੋਲ ਦੀ ਲੋਕਾਂ ਅੰਦਰ ਮਕਬੂਲੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਪ੍ਰਸਿੱਧ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਦੇ ਨਾਮ ਦੇ ਸਾਫ਼ਾ ਵੀ ਕਾਫ਼ੀ ਚਰਚਾ 'ਚ ਹਨ । ਇਸ ਤੋਂ ਪਹਿਲਾਂ ਕਾਫ਼ੀ ਸਾਲ ਪਹਿਲਾਂ ਨੌਜਵਾਨ ਦੇ ਦਿਲਾਂ ਦੀ ਧੜਕਨ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਬੱਬੂ ਮਾਨ ਵੱਲੋਂ 'ਪਿਆਸ' ਐਲਬਮ 'ਚ ਬੰਨਿਆ ਕਾਲੀਆਂ ਚਿੱਟੀਆਂ ਡੱਬੀਆਂ ਵਾਲੇ ਸਾਫ਼ੇ ਦੀ ਨੌਜਵਾਨਾਂ ਵੱਲੋਂ ਅੱਜ ਤੱਕ ਮੰਗ ਕੀਤੀ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network