ਕਰਣ ਔਜਲਾ ਅਤੇ ਪਲਕ ਜਲਦ ਵਿਆਹ ਦੇ ਬੰਧਨ ‘ਚ ਬੱਝਣਗੇ, ਬ੍ਰਾਈਡਲ ਸ਼ਾਵਰ ਦੀ ਤਸਵੀਰ ਆਈ ਸਾਹਮਣੇ

written by Shaminder | August 08, 2022

ਕਰਣ ਔਜਲਾ  (Karan Aujla) ਤੇ ਪਲਕ ਔਜਲਾ (Palak Aujla) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣਗੇ । ਇਸ ਤੋਂ ਪਹਿਲਾਂ ਦੋਵਾਂ ਦਾ ਬਰਾਈਡਲ ਸ਼ਾਵਰ ਸੱਤ ਅਗਸਤ ਨੂੰ ਹੋਇਆ ਹੈ । ਜਿਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਅਤੇ ਪਲਕ ਔਜਲਾ ਦਿਖਾਈ ਦੇ ਰਹੇ ਹਨ । ਖ਼ਬਰਾਂ ਮੁਤਾਬਕ ਦੋਵੇਂ 3 ਫਰਵਰੀ 2023ਯਾਨੀ ਕਿ ਅਗਲੇ ਸਾਲ ਵਿਆਹ ਕਰਵਾਉਣਗੇ ।

Karan Aujla to get married soon; wedding date fixed Image Source: Instagram

ਹੋਰ ਪੜ੍ਹੋ : ਪਹਿਲਾਂ ਸਿੱਧੂ ਮੂਸੇਵਾਲਾ, ਫਿਰ ਕੰਵਰ ਗਰੇਵਾਲ ਅਤੇ ਗੁਣ ਕਰਣ ਔਜਲਾ ਦਾ ਗੀਤ ਯੂ-ਟਿਊਬ ਤੋਂ ਹਟਾਇਆ ਗਿਆ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਇਸ ਤੋਂ ਪਹਿਲਾਂ ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਕਰਣ ਔਜਲਾ ਅਤੇ ਪਲਕ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਪਣੇ ਮਾਪਿਆਂ ਨੂੰ ਬਚਪਨ ‘ਚ ਹੀ ਗੁਆ ਦੇਣ ਵਾਲੇ ਕਰਣ ਔਜਲਾ ਨੂੰ ਉਸ ਦੇ ਚਾਚਾ ਜੀ ਨੇ ਹੀ ਪਾਲਿਆ ਹੈ । ਜਿਸ ਦਾ ਜ਼ਿਕਰ ਉਨ੍ਹਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ‘ਚ ਕੀਤਾ ਜਾਂਦਾ ਹੈ ।

Karan Aujla to get married soon; wedding date fixed Image Source: Instagram

ਹੋਰ ਪੜ੍ਹੋ : ਇਸ ਡਰ ਕਰਕੇ ਕਰਣ ਔਜਲਾ ਨੇ ਪੂਰਾ ਇੱਕ ਸਾਲ ਕਿਸੇ ਮਿਊਜ਼ਿਕ ਵੀਡੀਓ ਵਿੱਚ ਨਹੀਂ ਕੀਤਾ ਕੰਮ

ਕਰਣ ਔਜਲਾ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਭੈਣਾਂ ਵੀ ਹਨ ਜੋ ਕਿ ਵਿਦੇਸ਼ ‘ਚ ਰਹਿੰਦੀਆਂ ਹਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ । ਉਨ੍ਹਾਂ ਦਾ ਹਰ ਗੀਤ ਹਿੱਟ ਸਾਬਿਤ ਹੁੰਦਾ ਹੈ ।

kARAN aujla btfu

ਇਸੇ ਕਰਕੇ ਇੰਡਸਟਰੀ ‘ਚ ਉਹ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਮ ਨਾਲ ਵੀ ਮਸ਼ਹੂਰ ਹਨ । ਕਰਣ ਔਜਲਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣਗੇ । ਇਸ ਲਈ ਉਨ੍ਹਾਂ ਨੂੰ ਹੁਣ ਤੋਂ ਹੀ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।

 

View this post on Instagram

 

A post shared by Karan Aujla (@karanaujla_official)

You may also like