ਕਰਨ ਔਜਲਾ ਤੇ ਰੈਪਰ ਬਾਦਸ਼ਾਹ ਇਕੱਠੇ ਆਏ ਨਜ਼ਰ, ਫੈਨਜ਼ ਲਈ ਲੈ ਕੇ ਆ ਰਹੇ ਨੇ ਕੁਝ ਖ਼ਾਸ

Reported by: PTC Punjabi Desk | Edited by: Lajwinder kaur  |  December 11th 2022 12:57 PM |  Updated: December 11th 2022 01:00 PM

ਕਰਨ ਔਜਲਾ ਤੇ ਰੈਪਰ ਬਾਦਸ਼ਾਹ ਇਕੱਠੇ ਆਏ ਨਜ਼ਰ, ਫੈਨਜ਼ ਲਈ ਲੈ ਕੇ ਆ ਰਹੇ ਨੇ ਕੁਝ ਖ਼ਾਸ

Karan Aujla and rapper Badshah : ਪੰਜਾਬੀ ਗਾਇਕ ਕਰਨ ਔਜਲਾ, ਜਿਸ ਨੂੰ 'ਗੀਤਾਂ ਦੀ ਮਸ਼ੀਨ' ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਹਰ ਵਾਰ ਆਪਣੇ ਸ਼ਾਨਦਾਰ ਅਤੇ ਆਕਰਸ਼ਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗਾਣਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਕਰਨ ਔਜਲਾ ਤੇ ਰੈਪਰ ਬਾਦਸ਼ਾਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਕਲਾਕਾਰ ਇਕੱਠੇ ਨਜ਼ਰ ਆ ਰਹੇ ਹਨ।

karan Aujla- image source: Instagram

ਹੋਰ ਪੜ੍ਹੋ : ਹਿੱਲ ਸਟੇਸ਼ਨ ਤੋਂ ਕੈਟਰੀਨਾ ਅਤੇ ਵਿੱਕੀ ਦੀਆਂ ਨਵੀਆਂ ਤਸਵੀਆਂ ਆਈਆਂ ਸਾਹਮਣੇ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਆਏ ਨਜ਼ਰ

ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਾਦਸ਼ਾਹ ਦੇ  ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਕਰਨ ਔਜਲਾ ਦੇ ਬਾਦਸ਼ਾਹ ਨਾਲ ਗੀਤ ਰਿਲੀਜ਼ ਹੋਣ ਦੀ ਚਰਚਾਵਾਂ ਨੇ ਜ਼ੌਰ ਫੜ ਲਿਆ ਹੈ। ਕਰਨ ਔਜਲਾ ਨੇ ਹਾਲਾਂਕਿ ਤਸਵੀਰਾਂ ਦੀ ਕੈਪਸ਼ਨ ’ਚ ਜ਼ਿਆਦਾ ਕੁਝ ਨਹੀਂ ਲਿਖਿਆ ਹੈ। ਕਰਨ ਔਜਲਾ ਨੇ ਕੈਪਸ਼ਨ ’ਚ ‘ਪਲੇਅਰਜ਼’ #dontplayus ਲਿਖਿਆ ਹੈ। ਜਿਸ ਤੋਂ ਬਾਅਦ ਫੈਨਜ਼ ਕਾਫੀ ਉਤਸ਼ਾਹਿਤ ਹਨ।

karan aujla and BADSHAH image source: Instagram

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਇੱਕੋ ਗੀਤ ’ਚ ਕੰਮ ਕਰਦੇ ਨਜ਼ਰ ਆਉਣਗੇ। ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੇ ਇਕੱਠੇ ਦੋ ਗਾਣੇ ‘ON TOP’ ਤੇ ‘WYTB’ ਰਿਲੀਜ਼ ਹੋਏ ਸਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਉਹ ‘ਝਾਂਜਰ’, ‘ਮੈਕਸੀਕੋ ਕੋਕਾ’, ‘ਚਿੱਠੀਆਂ’, ‘ਅਧੀਆ’, ‘ਡੌਂਟ ਲੁੱਕ’, ‘ਹੁਕਮ’ ਵਰਗੇ ਕਈ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।

image source: Instagram


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network