ਫਿਰ ਕੌਣ-ਕੌਣ ਤਿਆਰ ਹੈ ਕਰਨ ਔਜਲਾ ਦੇ ‘Hukam Clothing’ ਲਈ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

written by Lajwinder kaur | November 23, 2021

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਗੀਤਕਾਰ ਅਤੇ ਗਾਇਕ ਕਰਨ ਔਜਲਾ ਆਪਣਾ ਨਵਾਂ ਬਿਜ਼ਨੈਸ ਸ਼ੁਰੂ ਕਰਨ ਜਾ ਰਹੇ ਨੇ। ਜੀ ਹਾਂ ਉਹ ‘Hukam Clothing’ ਬ੍ਰਾਂਡ ਲੈ ਕੇ ਰਹੇ ਨੇ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਉਤਸੁਕ ਹਨ। ਇਹ ਜਾਣਕਾਰੀ ਖੁਦ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸੁਨੇਹਾ ਸ਼ੇਅਰ ਕਰਕੇ ਦਿੱਤੀ ਹੈ।

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਕਲਾਕਾਰ ਭਾਈਚਾਰੇ ‘ਤੇ ਜ਼ਾਹਿਰ ਕੀਤੀ ਨਰਾਜ਼ਗੀ, ਮਰਹੂਮ ਗਾਇਕਾ ਗੁਰਮੀਤ ਬਾਵਾ ਨੂੰ ਅੰਤਿਮ ਵਿਦਾਇਗੀ ਨਹੀਂ ਦੇਣ ਪਹੁੰਚੇ ਕਲਾਕਾਰ ‘ਤੇ ਜਤਾਇਆ ਗੁੱਸਾ, ਦੇਖੋ ਵੀਡੀਓ

ਇੰਸਟਾਗ੍ਰਾਮ ਅਕਾਉਂਟ ਉੱਤੇ ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹ 25 ਨਵੰਬਰ ਨੂੰ ਆਪਣੇ ਕੱਪੜਿਆਂ ਦੇ ਬ੍ਰਾਂਡ ਹੁਕਮ ਕਲੋਦਿੰਗ ਨੂੰ ਲਾਂਚ ਕਰਨ ਜਾ ਰਹੇ ਨੇ। ਇਸ ਦੇ ਨਾਲ ਉਹ ਕੱਪੜਿਆਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ।

karan aujla new song Click That B Kickin It song released-min

ਇਸ ਵੀਡੀਓ ‘ਚ ਉਹ ਹੁਕਮ ‘Spade’ symbol ਪ੍ਰਿੰਟਡ ਕਪੜੇ ਪਾਏ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕਾਲੇ ਰੰਗ ਦੀ ਹੁੱਡੀ ਵਾਲੀ ਸਟੈਵਟਸ਼ਰਟ ਪਾਈ ਹੋਈ ਹੈ। ਆਪਣੇ ਕਮਾਲ ਦੇ ਬੋਲਾਂ ਦੇ ਨਾਲ ਇਸ ਵੀਡੀਓ ਦਾ ਉਨ੍ਹਾਂ ਨੇ ਵਾਇਸ ਓਵਰ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਦਾ ਹੈ ਕਿ ਸੁਫਨੇ ਤਾਂ ਹਰੇਕ ਬੰਦਾ ਦੇਖਦਾ ਹੈ, ਮੈਂ (ਕਰਨ ਔਜਲਾ) ਵੀ ਬਹੁਤ ਦੇਖੇ ਸੁਫਨੇ ਤੇ ਮੇਰਾ ਸੁਫਨਾ ਸੀ ਇਨ੍ਹਾਂ ਸੁਫਿਨਿਆਂ ਨੂੰ ਪੂਰਾ ਕਰਨਾ। ਯੂਟਿਊਬ 'ਤੇ ਲੱਖਾਂ ਤੋਂ ਲੈ ਕੇ ਉਸਦੇ ਬੈਂਕ ਖਾਤੇ ਵਿੱਚ ਲੱਖਾਂ ਤੱਕ, ਬਿਲਬੋਰਡ ਚਾਰਟ ਵਿੱਚ ਸਿਖਰ 'ਤੇ ਆਉਣ ਤੋਂ ਲੈ ਕੇ ਸੋਲਡ ਆਉਟ ਸਮਾਰੋਹ ਤੱਕ, ਉਹ ਆਪਣੇ ਸੁਫਨੇ ਨੂੰ ਪੂਰਾ ਕੀਤਾ ਹੈ। ਆਪਣੇ ਪ੍ਰਸ਼ੰਸਕਾਂ ਨੂੰ ਕੁਝ ਖ਼ਾਸ ਦੇਣ ਦੇ ਲਈ ਉਹ ਲੈ ਕੇ ਆ ਰਹੇ ਨੇ ਆਪਣੇ ਬ੍ਰਾਂਡ ਦੇ ਕੱਪੜੇ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਇੱਕ ਮਿਲੀਅਨ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਹਨ।

inside image of karan aujla

ਹੋਰ ਪੜ੍ਹੋ :ਗਾਇਕਾ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸਾਂਝੀ ਕੀਤੀ ਆਪਣੀ ਇੱਕ ਮਿੱਠੀ ਯਾਦ, ਕੀ ਤੁਸੀਂ ਜਾਣਦੇ ਹੋ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ….

ਜੇ ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਦੀਪ ਜੰਡੂ ਤੇ ਕਈ ਹੋਰ ਗਾਇਕ ਗਾ ਚੁੱਕੇ ਨੇ। ਇਸ ਤੋਂ ਬਾਅਦ ਉਹ ਖੁਦ ਗਾਇਕੀ ਦੇ ਖੇਤਰ ਵਿੱਚ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ।

 

View this post on Instagram

 

A post shared by Karan Aujla (@karanaujla_official)

You may also like