ਕਰਨ ਔਜਲਾ ਦਾ ਨਵਾਂ ਗੀਤ ਪੇਸ਼ ਕਰ ਰਿਹਾ ਹੈ ਸੱਚੇ ਪਿਆਰ ਦੀ ਅਹਿਮੀਅਤ, ਦੇਖੋ ਵੀਡੀਓ

Written by  Lajwinder kaur   |  February 26th 2019 11:17 AM  |  Updated: February 26th 2019 11:18 AM

ਕਰਨ ਔਜਲਾ ਦਾ ਨਵਾਂ ਗੀਤ ਪੇਸ਼ ਕਰ ਰਿਹਾ ਹੈ ਸੱਚੇ ਪਿਆਰ ਦੀ ਅਹਿਮੀਅਤ, ਦੇਖੋ ਵੀਡੀਓ

ਪੰਜਾਬੀ ਸਿੰਗਰ ਕਰਨ ਔਜਲਾ ਜਿਹੜੇ ਪਿਛਲੇ ਮਹੀਨੇ ਆਪਣੇ ਵਿਆਹ ਕਰਕੇ ਸੁਰਖੀਆਂ ‘ਚ ਛਾਏ ਪਏ ਸਨ। ਕਰਨ ਔਜਲਾ ਜਨਵਰੀ ਮਹੀਨੇ ਆਪਣੀ ਮੰਗਤੇਰ ਪਲਕ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਨੇ। ਕਰਨ ਔਜਲਾ ਆਪਣੇ ਫੈਨਜ਼ ਲਈ ਇੱਕ ਹੋਰ ਤੋਹਫਾ ਲੈ ਕੇ ਆਏ ਹਨ। ਜੀ ਹਾਂ, ਕਰਨ ਔਜਲਾ ਆਪਣਾ ਨਵਾਂ ਗੀਤ ਡੋਂਟ ਲੁੱਕ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਇਸ ਦੀ ਜਾਣਕਾਰੀ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਪਾ ਕੇ ਦਿੱਤੀ ਹੈ ਤੇ ਨਾਲ ਲਿਖਿਆ ਹੈ, ‘ਕਰਨ ਪਿਆਰ ‘ਚ ਨਾ ਬੈਸਟ ਕੁੜੇ..’

ਹੋਰ ਵੇਖੋ: ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਡ੍ਰੀਮ ਗਰਲ’ ਇਸ ਡੇਟ ਨੂੰ ਹੋਵੇਗੀ ਰਿਲੀਜ਼

ਡੋਂਟ ਲੁੱਕ ਗੀਤ ਨੂੰ ਕਰਨ ਔਜਲਾ ਨੇ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਨਾਲ ਹੀ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ Jay Trak ਨੇ ਦਿੱਤਾ ਹੈ। ਗੀਤ ਦੀ ਵੀਡੀਓ ਬਹੁਤ ਹੀ ਵਧੀਆ ਬਣਾਈ ਗਈ ਹੈ । ਵੀਡੀਓ ਦੇ ਰਾਹੀਂ ਸੱਚੇ ਪਿਆਰ ਦੀ ਕਹਾਣੀ ਪੇਸ਼ ਕੀਤਾ ਗਿਆ ਹੈ। ਵੀਡੀਓ ਚ ਅਦਾਕਾਰੀ ਵੀ ਕਰਨ ਔਜਲਾ ਨੇ ਕੀਤੀ ਹੈ। ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ । ਗੀਤ ਨੂੰ ਰੇਹਾਨ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network