ਕਰਨ ਔਜਲਾ ਦੇ ਗੀਤ ‘ਆਨ ਟੌਪ’ ਨੂੰ ਬਿਲਬੋਰਡ ਚਾਰਟ ‘ਚ ਮਿਲੀ ਜਗ੍ਹਾ, ਪੋਸਟ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ

written by Lajwinder kaur | December 15, 2022 09:48am

Karan Aujla’s news: ਪੰਜਾਬੀ ਮਿਊਜ਼ਿਕ ‘ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਹਾਲ ਵਿੱਚ ਆਪਣੇ ਦੋ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਦੋਵਾਂ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸ ਕਰਕੇ  25 ਨਵੰਬਰ ਨੂੰ ਰਿਲੀਜ਼ ਹੋਏ ਕਰਨ ਔਜਲਾ ਦੇ ਸਿੰਗਲ ਟਰੈਕ ਨੇ ਬਿਲਬੋਰਡ 'ਤੇ ਆਪਣੀ ਜਗ੍ਹਾ ਬਣਾ ਲਈ ਹੈ।

ਹੋਰ ਪੜ੍ਹੋ : ਪਾਕਿਸਤਾਨੀ ਵੈੱਬ ਸੀਰੀਜ਼ ‘ਸੇਵਕ’ ‘ਤੇ ਬੁਰੀ ਤਰ੍ਹਾਂ ਭੜਕੀ ਮਰਹੂਮ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਜਾਣੋ ਵਜ੍ਹਾ

image source: instagram

ਗਾਇਕ ਕਰਨ ਔਜਲਾ ਦੇ ਗੀਤ ‘ਆਨ ਟੌਪ’ ਨੂੰ ਬਿਲਬੋਰਡ ਕੈਨੇਡੀਅਨ ਹਾਟ 100 ਚਾਰਟ ਵਿੱਚ 88ਵੇਂ ਸਥਾਨ 'ਤੇ ਰੱਖਿਆ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਉਪਲਬਧ 100 ਗੀਤਾਂ ਦੀ ਸੂਚੀ ‘ਚ ਸਭ ਤੋਂ ਨਵਾਂ ਪੰਜਾਬੀ ਗੀਤ ਹੈ।

karan aujla image image source: instagram

ਔਜਲਾ ਲਈ ਬਿਲਬੋਰਡ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਉਸਦੀ ਪਹਿਲੀ ਐਲਬਮ, BTFU ਅਤੇ ਡੈਬਿਊ EP, Way Ahead ਪਹਿਲਾਂ ਹੀ ਬਿਲਬੋਰਡ 'ਤੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀਆਂ ਹਨ। ਉੱਧਰ, ਕਰਨ ਔਜਲਾ ਇਸ ਪ੍ਰਾਪਤੀ ਤੋਂ ਬਾਅਦ ਕਾਫੀ ਭਾਵੁਕ ਹੋ ਗਿਆ। ਉਸ ਨੇ ਇੱਕ ਪੋਸਟ ਸ਼ੇਅਰ ਆਪਣੇ ਫੈਨਜ਼ ਨੂੰ ਸ਼ੁਕਰੀਆ ਕਿਹਾ। ਕਰਨ ਨੇ ਕਿਹਾ, ‘ਤੁਹਾਡੇ ਕਰਕੇ ਆਏ ਨੇ ਗਾਣੇ ਅੱਜ ਤੱਕ ਜਿੱਥੇ ਵੀ ਆਏ ਨੇ...ਤੇ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ...ਦਿਲੋਂ ਦੁਆ’

ਬਿਲਬੋਰਡ ਕੈਨੇਡੀਅਨ ਹੌਟ 100 ‘ਚ ਕਿਸੇ ਭਾਰਤੀ ਗੀਤ ਨੂੰ ਮੁਸ਼ਕਲ ਨਾਲ ਹੀ ਜਗ੍ਹਾ ਮਿਲਦੀ ਹੈ ਅਤੇ ਇਸ ਵਾਰ ਕਰਨ ਔਜਲਾ ਇਹ ਜਗ੍ਹਾ ਬਣਾਉਣ ‘ਚ ਕਾਮਯਾਬ ਹੋਇਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਕਾਕਾ ਵੀ ਬਿਲਬੋਰਡ ਚਾਰਟ ‘ਤੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ।

karan Aujla- image source: instagram

ਕਰਨ ਔਜਲਾ ਪਿਛਲੇ ਕਾਫੀ ਮਹੀਨਿਆਂ ਤੋਂ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਹਾਲ ਹੀ ਕਰਨ ਔਜਲਾ ਆਸਟ੍ਰੇਲੀਆ ਵਿੱਚ ਸ਼ੋਅਜ਼ ਲਗਾਉਂਦੇ ਹੋਏ ਨਜ਼ਰ ਆਏ ਸਨ। ਜੇ ਗੱਲ ਕਰੀਏ ਤਾਂ ਕਰਨ ਔਜਲਾ ਨੇ ਕਈ ਹਿੱਟ ਗੀਤ ਮਿਊਜਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਝਾਂਜਰ’, ‘ਮੈਕਸੀਕੋ ਕੋਕਾ’, ‘ਚਿੱਠੀਆਂ’, ‘ਅਧੀਆ’, ‘ਡੌਂਟ ਲੁੱਕ’, ‘ਹੁਕਮ’ ਸਮੇਤ ਕਈ ਹਿੱਟ ਗੀਤ ਸ਼ਾਮਿਲ ਹਨ।

 

You may also like