ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਰਿਲੀਜ਼ ਡੇਟ ‘ਚ ਬਦਲਾਅ, ਕੀ ਪਿਤਾ ਦਾ ਰਾਜਨੀਤਿਕ ਕਰੀਅਰ ਬਣਿਆ ਇਸ ਦਾ ਕਾਰਨ?

Written by  Lajwinder kaur   |  June 18th 2019 03:33 PM  |  Updated: June 18th 2019 03:33 PM

ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਰਿਲੀਜ਼ ਡੇਟ ‘ਚ ਬਦਲਾਅ, ਕੀ ਪਿਤਾ ਦਾ ਰਾਜਨੀਤਿਕ ਕਰੀਅਰ ਬਣਿਆ ਇਸ ਦਾ ਕਾਰਨ?

ਬਾਲੀਵੁੱਡ ਦੀ ਮੋਸਟ ਐਵਟਡ ਫ਼ਿਲਮ ਪਲ ਪਲ ਦਿਲ ਕੇ ਪਾਸ ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਇਹ ਇੰਤਜ਼ਾਰ ‘ਚ ਥੋੜਾ ਹੋਰ ਵਾਧਾ ਹੋ ਗਿਆ ਹੈ। ਜੀ ਹਾਂ ਕਰਣ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਜੋ ਕਿ 19 ਜੁਲਾਈ ਨੂੰ ਰਿਲੀਜ਼ ਹੋਣੀ ਸੀ। ਪਰ ਹੁਣ ਫ਼ਿਲਮ ਦੀ ਰਿਲੀਜ਼ ਡੇਟ ‘ਚ ਬਦਲਾਅ ਕਰ ਦਿੱਤਾ ਗਿਆ ਹੈ। ਫ਼ਿਲਮ ਹੁਣ ਦੋ ਮਹੀਨੇ ਲੇਟ ਰਿਲੀਜ਼ ਹੋਵੇਗੀ। ਜੀ ਹਾਂ ਇਸ ਦੀ ਜਾਣਕਾਰੀ ਸੰਨੀ ਦਿਓਲ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰ ਦਿੱਤੀ ਹੈ।

 

ਹੋਰ ਵੇਖੋ:ਸੰਨੀ ਦਿਓਲ ਦੇ ਲਈ ਪੁੱਤਰ ਨੇ ਲਿਖੀ ਭਾਵੁਕ ਪੋਸਟ, ਕਿਹਾ ‘ਮੇਰੇ ਸੁਪਰ ਹੀਰੋ ਮੇਰੇ ਡੈਡ’

ਐਕਟਰ ਤੋਂ ਰਾਜਨੇਤਾ ਬਣੇ ਸੰਨੀ ਦਿਓਲ ਨੇ ਟਵੀਟ ਕਰਕੇ ਲਿਖਿਆ ਹੈ, ‘The wait may have become longer but it will be worth it! #PalPalDilKePaas will now release on 20th September..’

ਕਰਣ ਦੇ ਨਾਲ ਸਹਿਰ ਬਾਂਬਾ ਵੀ ਇਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੇ ਬਦਲਾਅ ਦਾ ਕਾਰਣ ਸੰਨੀ ਦਿਓਲ ਦਾ ਰਾਜਨੀਤਿਕ ਕਰੀਅਰ ਮੰਨਿਆ ਜਾ ਰਿਹਾ ਹੈ। ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਐਮ.ਪੀ ਬਣ ਗਏ ਹਨ। ਉਹ ਏਨੀ ਦਿਨੀਂ ਆਪਣੇ ਰਾਜਨੀਤਿਕ ਕਰੀਅਰ ਵੱਲ ਧਿਆਨ ਦੇ ਰਹੇ ਨੇ। ਜਿਸਦੇ ਚੱਲਦੇ ਫ਼ਿਲਮ ਦੀ ਰਿਲੀਜ਼ ਡੇਟ ‘ਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਸੰਨੀ ਦਿਓਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਕਰਣ ਦਿਓਲ ਨੇ ਹਾਲ ਹੀ 'ਚ ਫਾਦਰਸ ਡੇਅ ਉੱਤੇ ਪਿਤਾ ਸੰਨੀ ਦਿਓਲ ਲਈ ਭਾਵੁਕ ਪੋਸਟ ਪਾ ਕੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network