ਕਰਣ ਦਿਓਲ ਨੇ ਸਾਂਝੀ ਕੀਤੀ ਆਪਣੇ ਚਾਚੂ ਅਭੈ ਦਿਓਲ ਦੇ ਨਾਲ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | August 05, 2021

ਦਿਓਲ ਪਰਿਵਾਰ ਦੇ ਲਾਡਲੇ ਕਰਣ ਦਿਓਲ ਜਿਸ ਨੇ ‘Pal Pal Dil Ke Paas’ ਦੇ ਨਾਲ ਬਾਲੀਵੁੱਡ ਜਗਤ ‘ਚ ਆਪਣਾ ਡੈਬਿਊ ਕੀਤਾ ਸੀ। ਇਹ ਫ਼ਿਲਮ ਬਾਕਸ ਆਫਿਸ ਤੇ ਕੁਝ ਜ਼ਿਆਦਾ ਕਮਾਲ ਨਹੀਂ ਸੀ ਦਿਖਾ ਪਾਈ । ਕਰਣ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਹੁਤ ਹੀ ਪਿਆਰੀ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੇ ਚਾਚੂ ਅਭੈ ਦਿਓਲ ਦੇ ਨਾਲ ਆਪਣੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

karan deol shared her new look with fans image source- instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਦਹਿਲੀਜ਼’ ਦਾ ਸ਼ਾਨਦਾਰ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ, ਇਸ ਦਿਨ ਹੋਵੇਗਾ ਰਿਲੀਜ਼

ਹੋਰ ਪੜ੍ਹੋ : ਟੋਕੀਓ ਓਲੰਪਿਕ: ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਨੇ ਟਵੀਟ ਕਰਕੇ ਦਿੱਤੀ ਵਧਾਈ

inside pic of karan deol-min image source- instagram

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਕਰਣ ਦਿਓਲ ਨੇ ਲਿਖਿਆ ਹੈ-‘ਚਾਚਾ @abhaydeol ਹਮੇਸ਼ਾ ਮੇਰੇ ਨਾਲ ਖੜ੍ਹੇ ਰਹਿਣ ਲਈ ਤੁਹਾਡਾ ਧੰਨਵਾਦ! 🤗 ਤੁਸੀਂ ਹਮੇਸ਼ਾ ਮੇਰੇ ਲਈ ਇੱਕ ਪ੍ਰੇਰਣਾ ਰਹੇ ਹੋ ਅਤੇ ਤੁਹਾਡੇ ਨਾਲ ਕੰਮ ਕਰਨਾ ਇੱਕ ਅਜਿਹੀ ਚੀਜ਼ ਹੈ ਜਿਸਦੀ ਮੈਂ ਹਮੇਸ਼ਾ ਕਦਰ ਕਰਾਂਗਾ. ਤੁਹਾਨੂੰ ਪਿਆਰ ਕਰਦਾ ਹਾਂ’

karan deol shared lovely pics of his mother pooja deol on instagram image source- instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਬਹੁਤ ਹੀ ਉਤਸ਼ਾਹਿਤ ਹਾਂ ਹਰ ਕੋਈ ਕਦੇ ਇਹ ਸਭ ਦੇਖਣਗੇ ਜੋ ਅਸੀਂ ਸ਼ੂਟ ਕਰ ਰਹੇ ਹਾਂ!’ । ਪ੍ਰਸ਼ੰਸਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ 'ਚ ਲਾਇਕਸ ਤੇ ਕਮੈਂਟ ਆ ਚੁੱਕੇ ਨੇ। ਆਉਣ ਵਾਲੇ ਸਮੇਂ 'ਚ ਕਰਣ ਦਿਓਲ ਆਪਣੇ ਚਾਚੇ ਅਭੈ ਦਿਓਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਰਣ ਦਿਓਲ ਦੀ ਝੋਲੀ ਕਈ ਫ਼ਿਲਮਾਂ ਨੇ।

 

0 Comments
0

You may also like