
ਬਾਲੀਵੁਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਇਸ ਮਹੀਨੇ ਦੀ 25 ਤਰੀਕ ਨੂੰ 50 ਸਾਲ ਦੇ ਹੋ ਜਾਣਗੇ। ਇਸ ਮੌਕੇ ਕਰਨ ਜੌਹਰ ਯਸ਼ਰਾਜ ਸਟੂਡੀਓਜ਼ ਵਿੱਚ ਇੱਕ ਸ਼ਾਨਦਾਰ ਜਨਮਦਿਨ ਪਾਰਟੀ ਦੀ ਮੇਜ਼ਬਾਨੀ ਕਰਨਗੇ। ਹਾਲਾਂਕਿ ਪਾਰਟੀ ਦਾ ਥੀਮ ਬਲੈਕ ਐਂਡ ਬਲਿੰਗ ਹੋਵੇਗਾ।

ਜਾਣਕਾਰੀ ਮੁਤਾਬਕ ਕਰਨ ਜੌਹਰ ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਸ਼ਾਨਦਾਰ ਪਾਰਟੀ ਕਰਨ ਦੀ ਯੋਜਨਾ ਬਣਾ ਰਹੇ ਹਨ। ਬਲੈਕ ਐਂਡ ਬਲਿੰਗ ਥੀਮ ਵਾਲੀ ਇਸ ਪਾਰਟੀ ਦਾ ਪੂਰਾ ਸੈੱਟਅਪ ਅੰਮ੍ਰਿਤਾ ਮਾਹਲ ਵੱਲੋਂ ਡਿਜ਼ਾਈਨ ਕੀਤਾ ਜਾਵੇਗਾ। ਦੱਸ ਦਈਏ ਕਿ ਅੰਮ੍ਰਿਤਾ ਮਾਹਲ ਨੇ ਕਲੰਕ, ਯੇ ਜਵਾਨੀ ਹੈ ਦੀਵਾਨੀ, ਬ੍ਰਹਮਾਸਤਰ ਅਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਨੀ ਵਰਗੀਆਂ ਕਈ ਫਿਲਮਾਂ ਦੇ ਸੈੱਟ ਡਿਜ਼ਾਈਨ ਕੀਤੇ ਹਨ।
“ਆਪਣੀਆਂ ਫਿਲਮਾਂ ਵਾਂਗ, ਕਰਨ ਆਪਣੇ 50ਵੇਂ ਜਨਮਦਿਨ ਨੂੰ ਸ਼ਾਨਦਾਰ ਸੈੱਟਾਂ ਅਤੇ ਗਲੈਮਰ ਦੇ ਵਿਚਕਾਰ ਮਨਾਉਣ ਜਾ ਰਹੇ ਹਨ। ਫਿਲਮ ਇੰਡਸਟਰੀ ਦੇ ਕਈ ਸੈਲੇਬਸ ਕਰਨ ਜੌਹਰ ਦੀ ਸ਼ਾਨਦਾਰ ਪਾਰਟੀ ਵਿੱਚ ਸ਼ਿਰਕਤ ਕਰਨਗੇ।

ਇਸ ਦੇ ਨਾਲ ਹੀ ਇਹ ਖ਼ਬਰਾਂ ਵੀ ਹਨ ਕਿ ਕਰਨ ਦੀ ਬਰਥਡੇਅ ਪਾਰਟੀ ਲਈ ਲਗਭਗ ਸਾਰੀ ਤਿਆਰੀਆਂ ਪੂਰੀਆਂ ਹੋ ਚੁੱਕਿਆਂ ਹਨ। ਪਾਰਟੀ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਖਾਣੇ ਦਾ ਚੰਗਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਲਈ ਕਰਨ ਦੋ ਪ੍ਰੋਫੈਸ਼ਨਲ ਸ਼ੈੱਫ, ਮਾਰੂਤ ਸਿੱਕਾ ਅਤੇ ਹਰਸ਼ਾ ਕਿਲਾਚੰਦ ਨੂੰ ਹਾਇਰ ਕੀਤਾ ਹੈ। ਜਿੱਥੇ ਹਰਸ਼ਾ ਆਪਣੇ ਸੁਆਦਲੇ ਮਿਠਾਈਆਂ, ਕੂਕੀਜ਼, ਚਾਕਲੇਟਾਂ ਲਈ ਜਾਣੀ ਜਾਂਦੀ ਹੈ, ਮਾਰੂਤ ਸਿੱਕਾ ਨੇ ਪੁਰਸਕਾਰ ਜੇਤੂ ਰੈਸਟੋਰੈਂਟ ਸਥਾਪਤ ਕੀਤੇ ਹਨ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, ਬਰਾਕ ਓਬਾਮਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਭੋਜਨ ਤਿਆਰ ਕਰ ਚੁੱਕੇ ਹਨ।
ਇਸ ਦੌਰਾਨ, ਵਰਕ

ਫਰੰਟ ਦੀ ਗੱਲ ਕਰੀਏ ਤਾਂ ਕਰਨ ਜੌਹਰ ਇਸ ਸਮੇਂ ਫਿਲਮ 'ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ ਉਸ ਦੀ 2016 ਦੀ ਨਿਰਦੇਸ਼ਕ 'ਏ ਦਿਲ ਹੈ ਮੁਸ਼ਕਿਲ' ਤੋਂ ਬਾਅਦ ਨਿਰਦੇਸ਼ਕ ਵਜੋਂ ਵਾਪਸੀ ਦੀ ਨਿਸ਼ਾਨਦੇਹੀ ਕਰਦੀ ਹੈ। ਫਿਲਮ ਵਿੱਚ ਆਲੀਆ ਭੱਟ, ਰਣਵੀਰ ਸਿੰਘ, ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਕਰਨ ਆਪਣੇ ਟਾਕ ਸ਼ੋਅ ਕੌਫੀ ਵਿਦ ਕਰਨ ਦੇ ਆਉਣ ਵਾਲੇ ਸੀਜ਼ਨ ਦੀ ਰਿਲੀਜ਼ ਲਈ ਵੀ ਤਿਆਰੀ ਕਰ ਰਿਹਾ ਹੈ।
ਹੋਰ ਪੜ੍ਹੋ : ਸਮੰਥਾ ਅਤੇ ਵਿਜੇ ਦੇਵਰਕੋਂਡਾ ਸ਼ੂਟਿੰਗ ਦੌਰਾਨ ਜ਼ਖਮੀ ਹੋਣ ਦੀਆਂ ਖਬਰਾਂ 'ਤੇ ਟੀਮ ਨੇ ਦੱਸੀ ਸੱਚਾਈ
ਕਰਨ ਜੌਹਰ ਆਪਣੀ ਅਗਲੀ ਹੋਮ ਪ੍ਰੋਡਕਸ਼ਨ ਜੁਗਜੁਗ ਜੀਓ ਦੀ ਰਿਲੀਜ਼ ਲਈ ਵੀ ਤਿਆਰ ਹਨ। ਫਿਲਮ ਦਾ ਟ੍ਰੇਲਰ ਐਤਵਾਰ ਨੂੰ ਰਿਲੀਜ਼ ਹੋਇਆ। ਫਿਲਮ 'ਚ ਵਰੁਣ ਧਵਨ, ਅਨਿਲ ਕਪੂਰ, ਕਿਆਰਾ ਅਡਵਾਨੀ ਅਤੇ ਨੀਤੂ ਕਪੂਰ ਅਹਿਮ ਭੂਮਿਕਾਵਾਂ ਨਿਭਾਉਣਗੇ।