ਕਰਨ ਜੌਹਰ ਨੇ ਦੱਸੀ ਵਿਆਹ ਨਾ ਕਰਨ ਦੀ ਵਜ੍ਹਾ, ਜਾਣੋ ਕਿਹੜੀ ਬਿਮਾਰੀ ਦਾ ਰਹੇ ਨੇ ਸ਼ਿਕਾਰ
Karan Johar news: ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਹੁੰਦੇ ਹਨ। ਆਮ ਲੋਕਾਂ ਵਾਂਗ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਕੋਈ ਸਮੱਸਿਆਵਾਂ ਹੁੰਦੀਆਂ ਹਨ। ਹਾਲ ਹੀ ਵਰੁਣ ਧਵਨ ਨੇ ਖੁਲਾਸਾ ਕੀਤਾ ਸੀ ਕਿ ਉਹ ਇੱਕ ਗੰਭੀਰ ਬਿਮਾਰੀ ਦਾ ਸ਼ਿਕਾਰ ਹਨ। ਹੁਣ ਅਜਿਹੀ ਹੀ ਖਬਰ ਕਰਨ ਜੌਹਰ ਵੱਲੋਂ ਵੀ ਆਈ ਹੈ। ਕਰਨ ਜੌਹਰ ਦਾ ਕਹਿਣਾ ਹੈ ਕਿ ਉਹ ਕਿਸੇ ‘ਤੇ ਵਿਸ਼ਵਾਸ ਨਹੀਂ ਕਰ ਪਾਉਂਦੇ ਹਨ।
ਉਹ ਜਦੋਂ ਕਿਸੇ ਰਿਸ਼ਤੇ ‘ਚ ਹੁੰਦੇ ਹਨ ਤਾਂ ਘੁਟਣ ਮਹਿਸੂਸ ਕਰਨ ਲੱਗਦੇ ਹਨ ਅਤੇ ਜਦੋਂ ਉਨ੍ਹਾਂ ਦੀ ਜ਼ਿੰਦਗੀ ‘ਚ ਕੋਈ ਨਹੀਂ ਤਾਂ ਵੀ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਇਸ ਦੇ ਲਈ ਉਹ ਕਈ ਮਨੋਵਿਗਿਆਨੀਆਂ ਤੇ ਡਾਕਟਰਾਂ ਨੂੰ ਮਿਲ ਚੁੱਕੇ ਹਨ, ਪਰ ਅਸਰ ਨਹੀਂ ਹੋਇਆ। ਇਹ ਸਾਰੀਆਂ ਗੱਲਾਂ ਉਨ੍ਹਾਂ ਨੇ ਟਵਿੰਕਲ ਖੰਨਾ ਦੇ ਚੈਟ ਸ਼ੋਅ ਵਿੱਚ ਖੁੱਲ੍ਹ ਕੇ ਕੀਤੀਆਂ।
ਹੋਰ ਪੜ੍ਹੋ : ਅਨੁਸ਼ਕਾ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਏਅਰਪੋਰਟ 'ਤੇ ਪਹੁੰਚੇ ਵਿਰਾਟ ਕੋਹਲੀ, ਪਤਨੀ ਨਾਲ ਦਿੱਤੇ ਰੋਮਾਂਟਿਕ ਪੋਜ਼
image source twitter
ਟਵਿੰਕਲ ਖੰਨਾ ਨਾਲ ਗੱਲ ਕਰਦੇ ਹੋਏ, ਜੌਹਰ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਪਿੱਛੇ ਭੱਜਦੇ ਸੀ ਜੋ ਉਨ੍ਹਾਂ ਦੀ ਕਦਰ ਨਹੀਂ ਕਰਦੇ ਸੀ। ਕਰਨ ਨੇ ਕਿਹਾ ਕਿ “ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਵਾਂ, ਪਰ ਇਹ ਹੋ ਨਹੀਂ ਸਕਿਆ।” ਕਰਨ ਨੇ ਕਿਹਾ ਕਿ ਉਹ ਹੁਣ ਸਿਰਫ ਆਪਣੀ ਮਾਂ ਅਤੇ ਬੱਚਿਆਂ ਪ੍ਰਤੀ ਜਵਾਬਦੇਹ ਮਹਿਸੂਸ ਕਰਦਾ ਹੈ, ਅਤੇ ਕਦੇ ਵੀ 'ਕਿਸੇ ਨੂੰ ਲਿਆਉਣਾ' ਨਹੀਂ ਚਾਹੁੰਦੇ।
image source twitter
ਉਨ੍ਹਾਂ ਨੇ ਕਿਹਾ, "ਮੈਂ ਇਹ ਨਹੀਂ ਕਹਿ ਰਿਹਾ ਕਿ ਕਦੇ ਨਹੀਂ, ਪਰ ਮੈਂ 50 ਸਾਲਾਂ ਵਿੱਚ ਕਦੇ ਵੀ ਇੱਕ ਮਜ਼ਬੂਤ ਰਿਸ਼ਤੇ ਵਿੱਚ ਨਹੀਂ ਰਿਹਾ। ਕੁਝ ਅਜਿਹੇ ਮੌਕੇ ਹਨ ਜਦੋਂ ਮੈਂ ਸੋਚਿਆ ਕਿ ਇੱਕ ਰਿਸ਼ਤਾ ਹੋ ਸਕਦਾ ਹੈ, ਪਰ ਇਹ ਕਦੇ ਵੀ ਪੂਰਾ ਨਹੀਂ ਹੋਇਆ।" ਕਰਨ ਨੇ ਕਿਹਾ, “ਮੈਨੂੰ ਇਹ ਵੀ ਲੱਗਦਾ ਹੈ ਕਿ ਮੈਂ ਰਿਸ਼ਤਿਆਂ ਦੇ ਮਾਮਲੇ 'ਚ ਸੱਚਮੁੱਚ 'ਗੜਬੜ' ਹਾਂ। ਉਨ੍ਹਾਂ ਨੇ ਕਿਹਾ ਕਿ ਮੈ ਉਹਨਾਂ ਲੋਕਾਂ ਵੱਲ ਆਕਰਸ਼ਿਤ ਹੋ ਜਾਂਦਾ ਹਾਂ ਜੋ ਅਸਲ ਵਿੱਚ ਮੈਨੂੰ ਪਿਆਰ ਨਹੀਂ ਕਰਦੇ ਹਨ।
image source twitter
ਟਵਿੰਕਲ ਖੰਨਾ ਨਾਲ ਗੱਲਬਾਤ 'ਚ ਕਰਨ ਜੌਹਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਲੁੱਕ ਕਾਰਨ ਕਾਲਜ ਦੇ ਮੁੰਡੇ ਉਸ ਨੂੰ ਬੁਰਾ ਮਹਿਸੂਸ ਕਰਵਾਉਂਦੇ ਸਨ। ਕਰਨ ਨੇ ਕਿਹਾ ਹੈ ਕਿ ਉਹ ਅਜੇ ਤੱਕ ਆਪਣੀ ਬਾਡੀ ਨੂੰ ਸਵੀਕਾਰ ਨਹੀਂ ਕਰ ਸਕੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ 'ਬ੍ਰਹਮਾਸਤਰ' ਤੋਂ ਬਾਅਦ ਕਰਨ ਜੌਹਰ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਲੈ ਕੇ ਆ ਰਹੇ ਹਨ। ਇਸ ਫ਼ਿਲਮ 'ਚ ਆਲੀਆ ਭੱਟ, ਰਣਵੀਰ ਸਿੰਘ, ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 28 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।