ਕਰਨ ਜੌਹਰ ਨੇ ਗਾਇਆ ਅਜਿਹਾ ਬੇਸੁਰਾ ਗੀਤ, ਬੱਚਿਆਂ ਨੇ ਬੰਦ ਕਰ ਲਏ ਕੰਨ, ਦੇਖੋ ਇਹ ਮਜ਼ੇਦਾਰ ਵੀਡੀਓ

written by Lajwinder kaur | October 16, 2022 02:31pm

Karan Johar's children Yash and Roohi : ਕਰਨ ਜੌਹਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਰੋਜ਼ ਕੰਮ ਨਾਲ ਸਬੰਧਤ ਅਤੇ ਪਰਿਵਾਰਕ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਦੋ ਪਿਆਰੇ ਬੱਚੇ ਹਨ, ਜਿਨ੍ਹਾਂ ਨਾਲ ਉਹ ਅਕਸਰ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ। ਕਰਨ ਸਰੋਗੇਸੀ ਰਾਹੀਂ ਪਿਤਾ ਬਣੇ ਹਨ। ਉਨ੍ਹਾਂ ਦੇ ਦੋ ਬੱਚੇ ਯਸ਼ ਅਤੇ ਰੂਹੀ ਹਨ। ਕਰਨ ਅਕਸਰ ਬੱਚਿਆਂ ਨਾਲ ਮਜ਼ਾਕੀਆ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਖੂਬ ਆਨੰਦ ਲੈਂਦੇ ਹਨ। ਤਾਜ਼ਾ ਵੀਡੀਓ 'ਚ ਬੱਚੇ ਆਪਣੇ ਪਿਤਾ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਬੱਚਿਆਂ ਨੇ ਫਿਲਮ ਨਿਰਮਾਤਾ ਕਰਨ ਜੌਹਰ ਯਾਨੀ ਆਪਣੇ ਪਿਤਾ ਨੂੰ ਬੁਰਾ ਗਾਇਕ ਕਿਹਾ ਹੈ।ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਗਾਉਂਦਾ ਹੈ, ਬੱਚੇ ਕੰਨ ਬੰਦ ਕਰ ਲੈਂਦੇ ਹਨ।

karan johar with kids funny video image source twitter

ਹੋਰ ਪੜ੍ਹੋ : ਤਾਰਕ ਮਹਿਤਾ ਸ਼ੋਅ ਦੇ ਸਟਾਰ ਦਿਲੀਪ ਜੋਸ਼ੀ ਨੇ ਕੋ-ਸਟਾਰ ਦਿਸ਼ਾ ਵਕਾਨੀ ਦੀ ਕੈਂਸਰ ਵਾਲੀ ਖਬਰ ਨੂੰ ਲੈ ਕੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ!

ਤੁਹਾਨੂੰ ਦੱਸ ਦੇਈਏ ਕਿ ਕਰਨ ਜੌਹਰ 6 ਸਾਲ ਪਹਿਲਾਂ ਯਾਨੀ 2016 ਵਿੱਚ ਸਰੋਗੇਸੀ ਰਾਹੀਂ ਪਿਤਾ ਬਣੇ ਸਨ। ਉਨ੍ਹਾਂ ਦੇ ਜੁੜਵਾਂ ਬੱਚੇ ਸਨ। ਕਰਨ ਦੇ ਬੱਚਿਆਂ ਦੇ ਨਾਮ ਯਸ਼ ਅਤੇ ਰੂਹੀ ਹਨ। ਦੋਵੇਂ ਬੱਚੇ ਬਹੁਤ ਪਿਆਰੇ ਹਨ। ਵੀਡੀਓ 'ਚ ਯਸ਼ ਪਾਪਾ ਕਰਨ ਨੂੰ ਪੁੱਛਦੇ ਨਜ਼ਰ ਆ ਰਹੇ ਹਨ, ਤੁਸੀਂ ਇੰਨਾ ਬੁਰਾ ਕਿਉਂ ਗਾਉਂਦੇ ਹੋ? ਇਸ 'ਤੇ ਕਰਨ ਕਹਿੰਦੇ ਹਨ - ਮੈਂ ਬਹੁਤ ਵਧੀਆ ਗਾਉਂਦਾ ਹਾਂ। ਪਾਪਾ ਦੀ ਆਵਾਜ਼ ਬਹੁਤ ਵਧੀਆ ਹੈ।

karan johar with kids image source twitter

ਫਿਰ ਉਹ ਗਾਉਣਾ ਸ਼ੁਰੂ ਕਰ ਦਿੰਦੇ ਹਨ, ਅਤੇ ਦੋਵੇਂ ਬੱਚੇ ਝੱਟ ਆਪਣੇ ਖਿਡੌਣੇ ਛੱਡ ਕੇ ਕੰਨਾਂ 'ਤੇ ਹੱਥ ਰੱਖ ਲੈਂਦੇ ਹਨ ਤਾਂ ਜੋ ਕਿ ਪਾਪਾ ਦੀ ਆਵਾਜ਼ ਕੰਨਾਂ ਵਿੱਚ ਨਾ ਪਹੁੰਚੇ। ਕਰਨ ਨੇ ਬੱਚਿਆਂ ਨਾਲ ਆਪਣੀ ਗੱਲਬਾਤ ਦਾ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ- ਮੇਰੇ ਘਰ 'ਚ ਇਸ ਸੁਰੀਲੀ ਆਵਾਜ਼ ਦਾ ਕੋਈ ਫੈਨ ਨਹੀਂ ਹੈ। ਇਸ ਵੀਡੀਓ 'ਤੇ ਕਈ ਲੋਕਾਂ ਨੇ ਕਮੈਂਟ ਕੀਤੇ ਹਨ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

karan johar seen with kids image source twitter

 

View this post on Instagram

 

A post shared by Karan Johar (@karanjohar)

You may also like