ਕੀ ਤੇਜਸਵੀ ਪ੍ਰਕਾਸ਼ ਨਾਲ ਵਿਆਹ ਕਰਨ ਦੇ ਮੂਡ 'ਚ ਨਹੀਂ ਹਨ ਕਰਨ ਕੁੰਦਰਾ? ਰੋਕਾ ਸਮਾਰੋਹ ਦੀ ਅਫਵਾਹ 'ਤੇ ਦਿੱਤੀ ਇਹ ਪ੍ਰਤੀਕਿਰਿਆ

Written by  Lajwinder kaur   |  May 25th 2022 03:11 PM  |  Updated: May 25th 2022 03:11 PM

ਕੀ ਤੇਜਸਵੀ ਪ੍ਰਕਾਸ਼ ਨਾਲ ਵਿਆਹ ਕਰਨ ਦੇ ਮੂਡ 'ਚ ਨਹੀਂ ਹਨ ਕਰਨ ਕੁੰਦਰਾ? ਰੋਕਾ ਸਮਾਰੋਹ ਦੀ ਅਫਵਾਹ 'ਤੇ ਦਿੱਤੀ ਇਹ ਪ੍ਰਤੀਕਿਰਿਆ

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 15 ਵਿੱਚ ਹੀ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦਾ ਪਿਆਰ ਵਧਣਾ ਸ਼ੁਰੂ ਹੋ ਗਿਆ ਸੀ। ਕਈ ਲੋਕਾਂ ਨੇ ਕਿਹਾ ਕਿ ਸ਼ੋਅ ਖਤਮ ਹੁੰਦੇ ਹੀ ਦੋਵਾਂ ਦਾ ਇਹ ਰਿਸ਼ਤਾ ਖਤਮ ਹੋ ਜਾਵੇਗਾ। ਹਾਲਾਂਕਿ ਸਮੇਂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਹਾਲ ਹੀ 'ਚ ਇਸ ਜੋੜੇ ਨੇ ਰਿਲੇਸ਼ਨਸ਼ਿਪ 'ਚ 6 ਮਹੀਨੇ ਪੂਰੇ ਕੀਤੇ ਹਨ।

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ

ਇਸ ਦੌਰਾਨ ਉਨ੍ਹਾਂ ਨੂੰ ਕਈ ਮੌਕਿਆਂ 'ਤੇ ਇੱਕ-ਦੂਜੇ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਦੇਖਿਆ ਗਿਆ ਹੈ। ਇਸ ਕਾਰਨ ਇਸ ਜੋੜੇ ਦੇ ਰੋਕੇ ਦੀਆਂ ਅਫਵਾਹ ਵੀ ਉੱਡ ਰਹੀਆਂ ਸਨ। ਕੁਝ ਹਫਤੇ ਪਹਿਲਾਂ ਹੀ Karan Kundrra ਨੇ ਵੀ ਰੋਕਾ ਸੈਰੇਮਨੀ ਦੀ ਅਫਵਾਹ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਇਕ ਵਾਰ ਫਿਰ ਕਰਨ ਨੇ ਇਸ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਆਪਣੇ ਵਿਆਹ ਦੀ ਯੋਜਨਾ ਬਾਰੇ ਵੀ ਖੁਲਾਸਾ ਕੀਤਾ ਹੈ।

Karan Kundrra kisses Tejasswi Prakash; fans say ‘Aww’ Image Source: Instagramਹਾਲ ਹੀ 'ਚ ਇੱਕ ਇੰਟਰਵਿਊ ਵਿੱਚ ਕਰਨ ਕੁੰਦਰਾ ਨੇ ਆਪਣੇ ਅਤੇ Tejasswi Prakash ਦੇ ਰਿਸ਼ਤੇ ਬਾਰੇ ਗੱਲ ਕੀਤੀ। ਰੋਕਾ ਸਮਾਰੋਹ ਦੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੰਦੇ ਹੋਏ ਕਰਨ ਕੁੰਦਰਾ ਨੇ ਮਜ਼ੇਦਾਰ ਤਰੀਕੇ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਭਿਨੇਤਾ ਕਹਿੰਦੇ ਹਨ, 'ਟਵਿੱਟਰ 'ਤੇ ਕੀ ਰੁਕ ਗਿਆ ਹੈ, ਮੇਰੇ ਵੀ ਬੱਚੇ ਹਨ। 3-4 ਰਿਸ਼ਤੇ ਵੀ ਹਨ। ਮੈਨੂੰ ਨਹੀਂ ਪਤਾ ਕਿ 2012 ਤੋਂ ਬਾਅਦ ਇਹ ਕਿੰਨੀ ਵਾਰ ਵਿਆਹਿਆਂ ਗਿਆ ਹਾਂ।

Karan Kundrra kisses Tejasswi Prakash; fans say ‘Aww’ Image Source: Instagramਸੋਸ਼ਲ ਮੀਡੀਆ 'ਤੇ ਲੋਕ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ ਪਰ ਜੇਕਰ ਕੁਝ ਹੋਇਆ ਤਾਂ ਅਸੀਂ ਦੱਸਾਂਗੇ। ਅਸੀਂ ਅਜੇ ਵਿਆਹ ਕਰਨ ਬਾਰੇ ਸੋਚਿਆ ਵੀ ਨਹੀਂ ਹੈ। ਸਾਡੇ ਕੋਲ ਇਸ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਤੇਜਸਵੀ ਨਾਗਿਨ 6 ਲਈ 12-13 ਘੰਟੇ ਸ਼ੂਟ ਕਰਦੀ ਹੈ ਅਤੇ ਮੇਰੇ ਕੋਲ ਆਪਣੀਆਂ ਚੀਜ਼ਾਂ ਹਨ। ਸਾਨੂੰ ਇੱਕ-ਦੂਜੇ ਨੂੰ ਦੇਖਣ ਲਈ ਸ਼ਾਇਦ ਹੀ ਸਮਾਂ ਮਿਲਦਾ ਹੈ।

Shehnaaz Gill, Deepika Padukone, Katrina Kaif Image Source: Instagram

ਕਰਨ ਜੌਹਰ ਨੇ ਇਸ ਇੰਟਰਵਿਊ 'ਚ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰਨ ਜਾ ਰਹੇ ਹਨ। ਇਸ ਬਾਲੀਵੁੱਡ ਪ੍ਰੋਜੈਕਟ 'ਚ ਕਰਨ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਕਰਨ ਨੇ ਇਹ ਵੀ ਕਿਹਾ ਹੈ ਕਿ ਉਹ ਤੇਜਸਵੀ ਪ੍ਰਕਾਸ਼ ਨੂੰ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ 'ਚ ਅੱਗੇ ਵਧਦਾ ਦੇਖਣਾ ਚਾਹੁੰਦੇ ਹਨ। ਦੋਵੇਂ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਇੱਕ ਦੂਜੇ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network