ਕਰਨਵੀਰ ਬੋਹਰਾ ਨੇ ਆਪਣੀ ਧੀਆਂ ਦੇ ਨਾਲ ਕਰਵਾਇਆ ਪਿਆਰਾ ਜਿਹਾ ਫੋਟੋਸ਼ੂਟ, ਤੀਜੀ ਧੀ ਹੋਈ ਸੱਤ ਮਹੀਨਿਆਂ ਦੀ

written by Lajwinder kaur | July 19, 2021

ਟੀਵੀ ਜਗਤ ਦੇ ਡੈਸ਼ਿੰਗ ਤੇ ਬਾਕਮਾਲ ਦੇ ਐਕਟਰ ਕਰਨਵੀਰ ਬੋਹਰਾ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਨੇ। ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਬੇਟੀ ਨੂੰ ਜਨਮ ਦਿੱਤਾ। ਉਨ੍ਹਾਂ ਦੀ ਨੰਨ੍ਹੀ ਪਰੀ ਸੱਤ ਮਹੀਨੇ ਦੀ ਹੋ ਗਈ ਹੈ। ਜਿਸ ਦੇ ਚੱਲਦੇ ਐਕਟਰ ਕਰਨਵੀਰ ਬੋਹਰਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਧੀ ਨੂੰ ਵਿਸ਼ ਕੀਤਾ ਹੈ। ਇਸ ਖ਼ਾਸ ਸਮੇਂ ਨੂੰ ਸੈਲੀਬ੍ਰੇਟ ਕਰਦੇ ਹੋਏ ਉਨ੍ਹਾਂ ਨੇ ਆਪਣੀ ਧੀ ਦੀ ਨਾਲ ਪਿਆਰ ਜਿਹਾ ਫੋਟੋਸ਼ੂਟ ਕਰਵਾਇਆ ਹੈ।

actor kanvir bohra with twins image source- instagram
ਹੋਰ ਪੜ੍ਹੋ : ਗਾਇਕਾ ਸ਼ਿਪਰਾ ਗੋਇਲ ਪਹੁੰਚੀ ਹਸੀਨ ਵਾਦੀਆਂ ‘ਚ, ਕਸ਼ਮੀਰ ਦੀ ਕੁਦਰਤੀ ਸੁੰਦਰਤਾ ਦਾ ਲੈ ਰਹੀ ਹੈ ਲੁਤਫ
ਹੋਰ ਪੜ੍ਹੋ : ਦੇਖੋ ਇਹ ਖ਼ਾਸ ਵੀਡੀਓ ਜਦੋਂ ਦਿਲਜੀਤ ਦੋਸਾਂਝ ਦੀ ਗਾਇਕੀ ਸੁਣ ਕੇ ਸਟੇਜ ‘ਤੇ ਭੰਗੜੇ ਪਾਉਣ ਲੱਗ ਪਏ ਸੀ ਗਾਇਕ ਗਿੱਪੀ ਗਰੇਵਾਲ
inside image of karnvir bohra celebates his daughter compelte 7 months image source- instagram
ਉਨ੍ਹਾਂ ਨੇ ਇੱਕ ਪਿਆਰੀ ਜਿਹੀ ਤਸਵੀਰ ਆਪਣੀ ਤੀਜੀ ਧੀ Gia Vanessa Snow ਨਾਲ ਸਾਂਝੀ ਕੀਤੀ ਹੈ ਤੇ ਵਿਸ਼ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ‘ਚ ਉਹ ਆਪਣੀ ਜੁੜਵਾ ਧੀਆਂ ਦੇ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਖਿੱਚਵਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਫੋਟੋਸ਼ੂਟ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਕਰਨਵੀਰ ਤੇ ਟੀਜੇ ਨੂੰ ਵਧਾਈਆਂ ਦੇ ਰਹੇ ਨੇ।
karanvir bohra and teejay sidhu image source- instagram
ਦੱਸ ਦਈਏ ਕਰਨਵੀਰ ਤੇ ਟੀਜੇ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਜੁੜਵਾ ਬੱਚੀਆਂ ਨੇ। ਕਰਨਵੀਰ ਬੋਹਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਨਾਮੀ ਸੀਰੀਅਲਸ ‘ਚ ਕੰਮ ਕਰ ਚੁੱਕੇ ਨੇ ।  
 
View this post on Instagram
 

A post shared by Karenvir Bohra (@karanvirbohra)

0 Comments
0

You may also like