ਗਣੇਸ਼ ਚਤੁਰਥੀ ਦੇ ਜਸ਼ਨ ‘ਚ ਦੋਸਤਾਂ ਦੇ ਘਰ ਪਹੁੰਚੇ ਕਰਨਵੀਰ ਬੋਹਰਾ, ਕਪਿਲ ਸ਼ਰਮਾ ਤੇ ਕਈ ਹੋਰ ਦੋਸਤਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | September 13, 2021

ਟੀਵੀ ਐਕਟਰ ਕਰਨਵੀਰ ਬੋਹਰਾ (karanvir bohra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਦੇਸ਼ ਭਰ ‘ਚ ਗਣੇਸ਼ ਚਤੁਰਥੀ (ganesh chaturthi) ਦੀਆਂ ਰੌਣਕਾਂ ਹਨ । ਅਜਿਹੇ ‘ਚ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾ ਰਹੇ ਹਨ । ਟੀਵੀ ਜਗਤ ਦੇ ਕਲਾਕਾਰ ਵੀ ਬਹੁਤ ਹੀ ਗਰਮਜੋਸ਼ੀ ਦੇ ਨਾਲ ‘ਗਣਪਤੀ ਬੱਪਾ’ ਨੂੰ ਆਪਣੇ ਘਰ ਲੈ ਕੇ ਆਉਂਦੇ ਨੇ। ਅਜਿਹੇ ਚ ਕਰਨਵੀਰ ਬੋਹਰਾ ਆਪਣੇ ਦੋਸਤਾਂ ਦੇ ਘਰ ਗਣੇਸ਼ ਚਤੁਰਥੀ ਸੈਲੀਬ੍ਰੇਸ਼ਨ ਦੇ ਲਈ ਪਹੁੰਚੇ ।

karanvir bohra image with friends-min Image Source: instagram

ਹੋਰ ਪੜ੍ਹੋ : ਮੁਟਿਆਰ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਨਵਾਂ ਗੀਤ ‘ਹੋਰ ਦੱਸ’ ਛਾਇਆ ਟਰੈਂਡਿੰਗ ‘ਚ

ਉਹ ਆਪਣੇ ਕਈ ਦੋਸਤਾਂ ਦੇ ਘਰ ਹੋਈ ਪੂਜਾ ‘ਚ ਸ਼ਾਮਿਲ ਹੋਣ ਗਏ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਨੇ। ਉਹ ਮੌਨੀ ਰਾਏ, ਅਰਜੁਨ ਬਿਜਲਾਨੀ, ਮੀਤ ਬ੍ਰਦਰ, ਕਪਿਲ ਸ਼ਰਮਾ, ਗਿੰਨੀ ਚਤਰਥ ਤੇ ਕਈ ਹੋਰ ਕਲਾਕਾਰਾਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਕਿੰਨਾ ਅਨੰਦਮਈ ਦਿਨ ਹੈ, #ਗਣੇਸ਼ਾ ਸਾਨੂੰ ਉਨ੍ਹਾਂ ਦੋਸਤਾਂ ਨੂੰ ਮਿਲ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਇੰਨੇ ਲੰਬੇ ਸਮੇਂ ਵਿੱਚ ਨਹੀਂ ਮਿਲੇ, ਇਹ ਉਨ੍ਹਾਂ ਦੇ ਦੋਸਤਾਂ ਦੀ ਕਦਰ ਕਰਨ ਦਾ ਰੰਗ ਹੈ it's his way of saying cherish friends for who they are and not for what they are. Connect to #highervibrations’ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਸ ਖ਼ਾਸ ਮੌਕੇ ਕਰਨਵੀਰ ਬੋਹਰਾ ਦੀ ਪਤਨੀ ਟੀਜੇ ਸਿੱਧੂ ਵੀ ਨਜ਼ਰ ਆਈ। ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਵੀ ਖੂਬ ਪਸੰਦ ਆ ਰਹੀਆਂ ਨੇ। ਵੱਡੀ ਗਿਣਤੀ 'ਚ ਕਮੈਂਟ ਆ ਚੁੱਕੇ ਨੇ।

inside image of karanbir bohra with comedy king-min Image Source: instagram

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ, ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ

ਦੱਸ ਦਈਏ ਐਕਟਰ ਕਰਨਵੀਰ ਬੋਹਰਾ ਤੇ ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਮੰਮੀ-ਪਾਪਾ ਬਣੇ ਸਨ। ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਧੀ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਦੋਵੇਂ ਜਣੇ ਟਵਿਨਸ ਧੀਆਂ ਦੇ ਮਾਪੇ ਨੇ। ਏਨੀਂ ਦਿਨੀਂ ਕਰਨਵੀਰ ਬੋਹਰਾ ਆਪਣੇ ਪਰਿਵਾਰ ਦੇ ਨਾਲ ਮੁੰਬਈ ਵਾਲੇ ਘਰ ‘ਚ ਰਹਿ ਰਹੇ ਨੇ। ਇਸ ਤੋਂ ਪਹਿਲਾਂ ਉਹ ਕੈਨੇਡਾ ‘ਚ ਰਹਿ ਰਹੇ ਸੀ।

 

 

View this post on Instagram

 

A post shared by Karenvir Bohra (@karanvirbohra)

0 Comments
0

You may also like