ਕਰੀਨਾ ਕਪੂਰ ਤੇ ਦਿਲਜੀਤ ਮੁੜ ਦੇਣ ਜਾ ਰਹੇ ਨੇ 'ਗੁੱਡ ਨਿਊਜ਼', ਤੱਬੂ-ਕ੍ਰਿਤੀ ਦੇ ਨਾਲ ਆਉਣਗੇ ਨਜ਼ਰ, ਪੜ੍ਹੋ ਪੂਰੀ ਖ਼ਬਰ

Written by  Pushp Raj   |  January 31st 2023 05:13 PM  |  Updated: January 31st 2023 05:13 PM

ਕਰੀਨਾ ਕਪੂਰ ਤੇ ਦਿਲਜੀਤ ਮੁੜ ਦੇਣ ਜਾ ਰਹੇ ਨੇ 'ਗੁੱਡ ਨਿਊਜ਼', ਤੱਬੂ-ਕ੍ਰਿਤੀ ਦੇ ਨਾਲ ਆਉਣਗੇ ਨਜ਼ਰ, ਪੜ੍ਹੋ ਪੂਰੀ ਖ਼ਬਰ

Kareena Kapoor and Diljit Dosanjh in Film 'The Crew': ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਤੇ ਦਿਲਜੀਤ ਦੋਸਾਂਝ ਆਖਰੀ ਵਾਰ ਫ਼ਿਲਮ 'ਗੁੱਡ ਨਿਊਜ਼' 'ਚ ਇਕੱਠੇ ਨਜ਼ਰ ਆਏ ਸਨ। ਜਿਸ 'ਚ ਅਕਸ਼ੈ ਕੁਮਾਰ ਤੇ ਕਿਆਰਾ ਅਡਵਾਨੀ ਨੇ ਵੀ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਫ਼਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਹਨ ਕਿ ਕਰੀਨਾ ਅਤੇ ਦਿਲਜੀਤ ਇੱਕ ਵਾਰ ਫਿਰ ਤੋਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

image Source : Instagram

ਇਸ ਅਪਕਮਿੰਗ ਫ਼ਿਲਮ ਦੇ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਦਿਲਜੀਤ ਦੋਸਾਂਝ ਨਾਲ ਬਾਲੀਵੁੱਡ਼ ਅਦਾਕਾਰਾ ਤੱਬੂ ਤੇ ਕ੍ਰਿਤੀ ਸੈਨਨ ਵੀ ਨਜ਼ਰ ਆਉਣਗੀਆਂ। ਹਾਲ ਹੀ 'ਚ ਇਸ ਫ਼ਿਲਮ ਬਾਰੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ।

ਰੇਹਾ ਕਪੂਰ ਅਤੇ ਏਕਤਾ ਕਪੂਰ ਦੀ ਜੋੜੀ ਇਨ੍ਹਾਂ ਕਲਾਕਾਰਾਂ ਨਾਲ ਆਪਣੀ ਨਵੀਂ ਫ਼ਿਲਮ 'ਦਿ ਕਰੂ' ਸ਼ੁਰੂਆਤ ਕਰਨ ਜਾ ਰਹੀਆਂ ਹਨ। ਇਹ ਫ਼ਿਲਮ ਕਾਮੇਡੀ ਡਰਾਮਾ 'ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ ਦੀ ਸਟਾਰਕਾਸਟ ਕਰੀਨਾ ਕਪੂਰ ਖ਼ਾਨ, ਦਿਲਜੀਤ ਦੋਸਾਂਝ, ਤੱਬੂ ਤੇ ਕ੍ਰਿਤੀ ਸੈਨਨ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

image Source : Instagram

ਖਬਰਾਂ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਇਸ ਤਰ੍ਹਾਂ ਦੀ ਹੋਵੇਗੀ ਕਿ ਏਅਰਲਾਈਨ ਇੰਡਸਟਰੀ 'ਚ ਤਿੰਨ ਔਰਤਾਂ ਹਨ, ਜੋ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀਆਂ ਹਨ, ਪਰ ਜਿਵੇਂ ਹੀ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਦੋਂ ਉਨ੍ਹਾਂ ਨੂੰ ਅਚਾਨਕ ਅਣਚਾਹੇ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਹਲਾਤਾਂ ਦੇ ਚੱਲਦੇ ਉਹ ਝੂਠ ਦੇ ਜਾਲ ਵਿੱਚ ਫਸ ਜਾਂਦੀਆਂ ਹਨ।

image Source : Instagram

ਹੋਰ ਪੜ੍ਹੋ: ਸਭ ਦੇ ਸਾਹਮਣੇ ਰੋ ਪਈ ਦੀਪਿਕਾ ਪਾਦੂਕੋਣ, ਜਾਣੋ ਪਠਾਨ ਇਵੈਂਟ 'ਚ ਅਜਿਹਾ ਕੀ ਹੋਇਆ ਕਿ ਸ਼ਾਹਰੁਖ ਖ਼ਾਨ ਵੀ ਨਾ ਕਰਵਾ ਸਕੇ ਚੁੱਪ

ਹਾਲਾਂਕਿ ਫ਼ਿਲਮ ਦੇ ਵਿੱਚ ਦਿਲਜੀਤ ਦੇ ਰੋਲ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਸਟੋਰੀ ਸ਼ੇਅਰ ਕਰ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਰਾਜੇਸ਼ ਕ੍ਰਿਸ਼ਨਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਹੁਣ ਦਿਲਜੀਤ ਦੋਸਾਂਝ ਨੂੰ ਸ਼ਾਮਿਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਮਾਰਚ 2023 'ਚ ਹੀ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network