ਕਰੀਨਾ ਕਪੂਰ ਨੂੰ ਦੇਖ ਕੇ ਸੈਲਫੀ ਲੈਣ ਆਏ ਫੈਨਜ਼, ਗੁੱਸੇ 'ਚ ਭੜਕੀ ਅਦਾਕਾਰਾ, ਵੇਖੋ ਵੀਡੀਓ

written by Pushp Raj | October 03, 2022 05:24pm

Kareena Kapoor viral video: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕਰੀਨਾ ਕਪੂਰ ਖ਼ਾਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਕਰੀਨਾ ਕਪੂਰ ਗੁੱਸੇ 'ਚ ਨਜ਼ਰ ਆ ਰਹੀ ਹੈ।

Image Source: Instagram

ਕਰੀਨਾ ਕਪੂਰ ਖ਼ਾਨ ਆਪਣੇ ਬੇਬਾਕ ਅੰਦਾਜ਼ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ, ਪਰ ਕਈ ਵਾਰ ਰ ਕਰੀਨਾ ਕਪੂਰ ਆਪਣੇ ਰਵੱਈਏ ਨੂੰ ਲੈ ਕੇ ਵਿਵਾਦਾਂ 'ਚ ਵੀ ਘਿਰ ਜਾਂਦੀ ਹੈ। ਹੁਣ ਕਰੀਨਾ ਕਪੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਮੁੰਬਈ ਏਅਰਪੋਰਟ ਦਾ ਹੈ। ਹਾਲ ਹੀ ਵਿੱਚ ਪੈਪਰਾਜ਼ੀਸ ਵੱਲੋਂ ਕਰੀਨਾ ਕਪੂਰ ਖ਼ਾਨ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਕਰੀਨਾ ਕਪੂਰ ਖ਼ਾਨ ਏਅਰਪੋਰਟ ਪਹੁੰਚੀ, ਇਥੇ ਫੈਨਜ਼ ਦੀ ਭੀੜ ਇੱਕਠੀ ਹੋ ਗਈ। ਇਸ ਦੌਰਾਨ ਜ਼ਿਆਦਾਤਰ ਫੈਨਜ਼ ਅਦਾਕਾਰਾ ਨਾਲ ਸੈਲਫੀ ਲੈਣ ਲਈ ਕਾਹਲੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਪ੍ਰਸ਼ੰਸਕਾਂ ਦੇ ਇਸ ਰਵੱਈਏ ਤੋਂ ਪਰੇਸ਼ਾਨ ਹੋ ਜਾਂਦੀ ਹੈ ਅਤੇ ਗੁੱਸੇ 'ਚ ਨਜ਼ਰ ਆ ਰਹੀ ਹੈ।

Image Source: Instagram

ਵੀਡੀਓ ਦੇ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਇਸ ਦੌਰਾਨ ਕੁਝ ਲੋਕ ਕਰੀਨਾ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਇੱਕ ਕੁੜੀ ਅਦਾਕਾਰਾ ਦਾ ਬੈਗ ਫੜਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇੱਕ ਹੋਰ ਮੁੰਡਾ ਕਰੀਨਾ ਦੇ ਮੋਢੇ 'ਤੇ ਹੱਥ ਰੱਖਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਰੀਨਾ ਦੇ ਚਿਹਰੇ ਉੱਤੇ ਬੇਹੱਦ ਜ਼ਿਆਦਾ ਗੁੱਸਾ ਨਜ਼ਰ ਆ ਰਿਹਾ ਹੈ, ਪਰ ਇਸ ਦੌਰਾਨ ਗੁੱਸੇ ਨਾਲ ਮੂੰਹ ਫੇਰ ਲੈਂਦੀ ਹੈ ਤੇ ਉਹ ਮਹਿਜ਼ ਕੁੱਝ ਲੋਕਾਂ ਨਾਲ ਤਸਵੀਰਾਂ ਖਿਚਵਾਉਣ ਤੋਂ ਬਾਅਦ ਅੱਗੇ ਵਧ ਜਾਂਦੀ ਹੈ।

ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਜਿੱਥੇ ਕਈ ਲੋਕ ਅਦਾਕਾਰਾ ਨੂੰ ਫੈਨਜ਼ ਨਾਲ ਤਸਵੀਰਾਂ ਨਾਂ ਲੈਣ ਲਈ ਟ੍ਰੋਲ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਕਰੀਨਾ ਕਪੂਰ ਦਾ ਸਮਰਥਨ ਵੀ ਕਰ ਰਹੇ ਹਨ। ਕਈ ਲੋਕਾਂ ਨੇ ਅਭਿਨੇਤਰੀ ਦੇ ਨਾਲ ਹੋਏ ਇਸ ਵਿਵਹਾਰ ਦੀ ਨਿੰਦਿਆ ਕੀਤੀ ਹੈ।

Image Source: Instagram

ਹੋਰ ਪੜ੍ਹੋ: ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ ਲਾਂਚ ਦੌਰਾਨ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਕੈਮਿਸਟਰੀ ਕਾਰਨ ਵਧੀਆਂ ਡੇਟਿੰਗ ਦੀਆਂ ਅਫਵਾਹਾਂ, ਵੇਖੋ ਵੀਡੀਓ

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, "ਇਹ ਸਹੀ ਨਹੀਂ ਹੈ। ਫੈਨਜ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ।" ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ, "ਇੱਕ ਮੁੰਡਾ ਕਰੀਨਾ ਦੇ ਮੋਢੇ 'ਤੇ ਹੱਥ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਠੀਕ ਨਹੀਂ ਹੈ। ਘੱਟੋ-ਘੱਟ ਕਲਾਕਾਰਾਂ ਦੀ ਇੱਜ਼ਤ ਕਰੋ, ਉਨ੍ਹਾਂ ਨਾਲ ਫੋਟੋ ਖਿਚਵਾਉਣ ਤੋਂ ਪਹਿਲਾਂ ਉਨ੍ਹਾਂ ਦੀ ਇਜਾਜ਼ਤ ਲੈਣੀ ਚਾਹੀਦੀ ਹੈ।" ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ, "ਗ਼ਲਤ ਗੱਲ ਹੈ। "

 

View this post on Instagram

 

A post shared by Viral Bhayani (@viralbhayani)

You may also like