ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ ਲਾਂਚ ਦੌਰਾਨ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਕੈਮਿਸਟਰੀ ਕਾਰਨ ਵਧੀਆਂ ਡੇਟਿੰਗ ਦੀਆਂ ਅਫਵਾਹਾਂ, ਵੇਖੋ ਵੀਡੀਓ

Written by  Pushp Raj   |  October 03rd 2022 04:21 PM  |  Updated: October 03rd 2022 05:16 PM

ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ ਲਾਂਚ ਦੌਰਾਨ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਕੈਮਿਸਟਰੀ ਕਾਰਨ ਵਧੀਆਂ ਡੇਟਿੰਗ ਦੀਆਂ ਅਫਵਾਹਾਂ, ਵੇਖੋ ਵੀਡੀਓ

Prabhas and Kriti Sanon's dating rumors: ਸਾਊਥ ਸੁਪਰ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਜਿੱਥੇ ਇੱਕ ਪਾਸੇ ਦੋਵੇਂ ਸਿਤਾਰੇ ਆਪਣੀ ਆਉਣ ਵਾਲੀ ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਉੱਥੇ ਹੀ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਮਗਰੋਂ ਦੋਹਾਂ ਦੇ ਡੇਟਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

Image Source: Instagram

ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫ਼ਿਲਮ 'ਆਦਿਪੁਰਸ਼' ਦਾ ਟੀਜ਼ਰ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਖੇ ਰਿਲੀਜ਼ ਕੀਤਾ ਗਿਆ। ਫ਼ਿਲਮ 'ਚ ਪ੍ਰਭਾਸ ਦੇ ਨਾਲ-ਨਾਲ ਕ੍ਰਿਤੀ ਸੈਨਨ, ਸੈਫ ਅਲੀ ਖ਼ਾਨ ਵੀ ਰਾਵਣ ਦੇ ਕਿਰਦਾਰ 'ਚ ਨਜ਼ਰ ਆਉਣਗੇ।

'ਆਦਿਪੁਰਸ਼' ਦੇ ਟੀਜ਼ਰ ਲਾਂਚ ਦੌਰਾਨ ਸੋਸ਼ਲ ਮੀਡੀਆ ਉੱਤੇ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਪ੍ਰਭਾਸ ਦੇ ਇੱਕ ਫੈਨ ਪੇਜ਼ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਸ ਵੀਡੀਓ ਦੇ ਵਿੱਚ ਕ੍ਰਿਤੀ ਅਤੇ ਪ੍ਰਭਾਸ ਦੀਆਂ ਨਜ਼ਦੀਕਿਆਂ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

Image Source: Instagram

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਹਾਂ ਵਿਚਾਲੇ ਬੇਹੱਦ ਪਿਆਰੀ ਕੈਮਿਸਟਰੀ ਨਜ਼ਰ ਆ ਰਹੀ ਹੈ। ਦੋਹਾਂ ਸਿਤਾਰਿਆਂ ਨੇ ਇਕੱਠੇ ਸਟੇਜ 'ਤੇ ਕਦਮ ਰੱਖਿਆ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਜੋੜੀ 'ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਪ੍ਰਭਾਸ ਕ੍ਰਿਤੀ ਦਾ ਹੱਥ ਫੜ ਕੇ ਚੱਲਦੇ ਹੋਏ ਨਜ਼ਰ ਆਏ।

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਤੀ ਲਈ ਪ੍ਰਭਾਸ ਦੇ ਪਿਆਰੇ ਹਾਵ-ਭਾਵ ਨੂੰ ਦੇਖ ਸਕਦੇ ਹੋ। ਵੀਡੀਓ ਕਲਿੱਪ 'ਚ ਪ੍ਰਭਾਸ ਪੌੜੀਆਂ ਤੋਂ ਹੇਠਾਂ ਉਤਰਦੇ ਹੋਏ ਅਤੇ ਕ੍ਰਿਤੀ ਵੱਲ ਸਪੋਰਟ ਲਈ ਹੱਥ ਵਧਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕ੍ਰਿਤੀ ਮੁਸਕਰਾਉਂਦੇ ਹੋਏ ਪ੍ਰਭਾਸ ਦਾ ਧੰਨਵਾਦ ਕਰਦੀ ਨਜ਼ਰ ਆ ਰਹੀ ਹੈ।

ਆਦਿਪੁਰਸ਼ ਟੀਜ਼ਰ ਲਾਂਚ ਦੌਰਾਨ ਪ੍ਰਭਾਸ ਅਤੇ ਕ੍ਰਿਤੀ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਵੀ ਨਜ਼ਰ ਆਏ। ਇਸ ਦੇ ਚੱਲਦੇ ਲਗਾਤਾਰ ਸੋਸ਼ਲ ਮੀਡੀਆ 'ਤੇ ਦੋਹਾਂ ਦਹਨ। ਆਦਿਪੁਰਸ਼ ਟੀਜ਼ਰ ਲਾਂਚ 'ਤੇ ਪ੍ਰਭਾਸ ਅਤੇ ਕ੍ਰਿਤੀ ਦੁਆਰਾ ਸਾਂਝੇ ਕੀਤੇ ਮਨਮੋਹਕ ਪਲਾਂ ਨੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ। ਆਦਿਪੁਰਸ਼ ਟੀਜ਼ਰ ਦੀ ਗੱਲ ਕਰੀਏ ਤਾਂ ਇਹ ਲਗਭਗ 2 ਮਿੰਟ ਦਾ ਹੈ, ਜੋ ਮਨਮੋਹਕ ਅਤੇ ਸ਼ਾਨਦਾਰ ਹੈ।

Image Source: Instagram

ਹੋਰ ਪੜ੍ਹੋ: ਮੁਹਾਲੀ ਪੁਲਿਸ ਨੇ ਗਾਇਕ ਅਲਫਾਜ਼ ਸਿੰਘ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ, ਹਨੀ ਸਿੰਘ ਨੇ ਪੁਲਿਸ ਨੂੰ ਕਿਹਾ ਧੰਨਵਾਦ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਕ੍ਰਿਤੀ ਸੈਨਨ ਅਤੇ ਪ੍ਰਭਾਸ ਦੇ ਰਿਸ਼ਤੇ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਫ਼ਿਲਮ ਦੇ ਸੈੱਟ 'ਤੇ ਹੀ ਦੋਹਾਂ ਵਿਚਾਲੇ ਨੇੜਤਾ ਵਧੀ ਹੈ। ਹਾਲਾਂਕਿ ਦੋਹਾਂ 'ਚੋਂ ਕਿਸੇ ਨੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ।

 

View this post on Instagram

 

A post shared by Prabhas (@prabhasfan4life)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network