‘Kareena Kapoor Khan’ ਦੇ ਫ਼ਿਲਮੀ ਜਗਤ ‘ਚ ਪੂਰੇ ਹੋਏ 21 ਸਾਲ, ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

written by Lajwinder kaur | July 01, 2021

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਕਪੂਰ ਖ਼ਾਨ ਦੇ ਹਿੰਦੀ ਫ਼ਿਲਮੀ ਜਗਤ ‘ਚ 21 ਸਾਲ ਪੂਰੇ ਹੋ ਗਏ ਨੇ। ਉਨ੍ਹਾਂ ਨੇ ਆਪਣੀ ਪਿਆਰੀ ਜਿਹੀ ਵੀਡੀਓ ਬਣਾ ਕੇ ਸਾਂਝੀ ਕੀਤੀ ਹੈ।

kareena image credit: instagram

ਹੋਰ ਪੜ੍ਹੋ : ਸਿੰਮੀ ਚਾਹਲ ਨੂੰ ਯਾਦ ਆਈ ਆਪਣੀ ਸਹੇਲੀਆਂ ਦੀ, ਪੋਸਟ ਪਾ ਕੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

ਹੋਰ ਪੜ੍ਹੋ : ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਸਾਵਨ ਰੂਪੋਵਾਲੀ ਤੇ ਗਾਇਕ ਗੁਰਨਾਮ ਭੁੱਲਰ ਦਾ ਇਹ ਰੋਮਾਂਟਿਕ ਵੀਡੀਓ

kareena kapoor khan thanks note to fans image credit: instagram

ਕਰੀਨਾ ਕਪੂਰ ਨੇ ਲਿਖਿਆ ਹੈ- ‘‘21 ਸਾਲ ❤️... ਧੰਨਵਾਦੀ, ਖੁਸ਼, ਮੁਬਾਰਕ, ਪ੍ਰੇਰਿਤ, ਭਾਵੁਕ ... 21 ਹੋਰ ਕੰਮ ਕਰਨ ਲਈ ... ਮੈਂ ਤਿਆਰ ਹਾਂ ❤️ ਨਿਰੰਤਰ ਪਿਆਰ ਅਤੇ ਸਹਾਇਤਾ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ❤️❤️’’ । ਇਸ  ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ। ਇਸ ਇੰਸਟਾਗ੍ਰਾਮ ਰੀਲ ਵੀਡੀਓ ਉੱਤੇ 2 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

kareena kapoor khan image credit: instagram

ਕਰੀਨਾ ਕਪੂਰ ਖ਼ਾਨ ਨੇ ਸਾਲ 2000 ‘ਚ ਫ਼ਿਲਮ ''ਰਿਫਿਊਜ਼ੀ'' ਨਾਲ ਬਾਲੀਵੁੱਡ ਇੰਡਸਟਰੀ 'ਚ ਡੈਬਿਊ ਕੀਤਾ ਸੀ । ਇਸ ਫ਼ਿਲਮ ‘ਚ ਉਹ ਅਭਿਸ਼ੇਕ ਬੱਚਨ ਦੇ ਨਾਲ ਅਦਾਕਰੀ ਦੇ ਨਾਲ ਨਜ਼ਰ ਆਏ ਸੀ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਲਾਲ ਸਿੰਘ ਚੱਢਾ ‘ਚ ਨਜ਼ਰ ਆਵੇਗੀ । ਇਸ ਸਾਲ ਉਹ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ।

0 Comments
0

You may also like