
ਕਰੀਨਾ ਕਪੂਰ (Kareena Kapoor Khan) ਦਾ ਬੇਟੇ ਜੇਹ ਅਲੀ ਖ਼ਾਨ (Jeh Ali khan) ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਰੀਨਾ ਕਪੂਰ ਨੇ ਲਾਲ ਰੰਗ ਦੀ ਡਰੈੱਸ ਪਾਈ ਹੋਈ ਹੈ ਜਦੋਂਕਿ ਜੇਹ ਅਲੀ ਖ਼ਾਨ ਵ੍ਹਾਈਟ ਰੰਗ ਦੀ ਟੀ-ਸ਼ਰਟ ‘ਚ ਨਜ਼ਰ ਆਇਆ । ਜੇਹ ਅਲੀ ਖ਼ਾਨ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਬੀਤੇ ਦਿਨ ਕਰੀਨਾ ਕਪੂਰ ਧੀ ਮਾਂ ਬਬਿਤਾ ਦਾ ਜਨਮ ਦਿਨ ਸੀ ।

ਹੋਰ ਪੜ੍ਹੋ : ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ, ਜੇਹ ਦੀ ਕਿਊਟਨੈੱਸ ਜਿੱਤ ਰਹੀ ਹਰ ਕਿਸੇ ਦਾ ਦਿਲ
ਇਸ ਮੌਕੇ ਕਰੀਨਾ ਆਪਣੀ ਮਾਂ ਦੇ ਘਰ ਉਸ ਦਾ ਜਨਮ ਦਿਨ ਮਨਾਉਣ ਦੇ ਲਈ ਪਹੁੰਚੀ ਸੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਦੇ ਵੀਡੀਓ ਰਣਬੀਰ ਕਪੂਰ ਦੇ ਵਿਆਹ ਦੇ ਦੌਰਾਨ ਕਾਫੀ ਵਾਇਰਲ ਹੋਏ ਸਨ । ਇਸ ਵਿਆਹ ‘ਚ ਕਰੀਨਾ ਕਪੂਰ ਨੇ ਪਰਿਵਾਰ ਦੇ ਨਾਲ ਖੂਬ ਮਸਤੀ ਕੀਤੀ ਸੀ । ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਜਲਦ ਹੀ ਉਹ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ ।ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਆਮਿਰ ਖ਼ਾਨ ਨਜ਼ਰ ਆਉਣਗੇ । ਇਸ ਫ਼ਿਲਮ ਦਾ ਦੋਵਾਂ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਕਰੀਨਾ ਕਪੂਰ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਦੇ ਦੋ ਬੇਟੇ ਹਨ। ਵੱਡਾ ਤੈਮੂਰ ਅਲੀ ਖ਼ਾਨ ਅਤੇ ਛੋਟਾ ਜੇਹ ਅਲੀ ਖ਼ਾਨ । ਕਰੀਨਾ ਦੇ ਦੋਵੇਂ ਬੇਟੇ ਆਪਣੀ ਕਿਊਟਨੈੱਸ ਕਰਕੇ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ ।
View this post on Instagram