ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਵਾਤਾਵਰਨ ਨੂੰ ਬਚਾਉਣ ਲਈ ਕੀਤਾ ਇਹ ਉਪਰਾਲਾ, ਲੋਕਾਂ ਵੱਲੋਂ ਕੀਤੀ ਜਾ ਰਹੀ ਸ਼ਲਾਘਾ

Written by  Shaminder   |  May 16th 2020 10:54 AM  |  Updated: May 16th 2020 10:54 AM

ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਵਾਤਾਵਰਨ ਨੂੰ ਬਚਾਉਣ ਲਈ ਕੀਤਾ ਇਹ ਉਪਰਾਲਾ, ਲੋਕਾਂ ਵੱਲੋਂ ਕੀਤੀ ਜਾ ਰਹੀ ਸ਼ਲਾਘਾ

ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਮਜੀਤ ਅਨਮੋਲ ਆਪਣੇ ਪੁੱਤਰ ਦੇ ਜਨਮ ਦਿਨ ਨੂੰ ਕਿਸ ਤਰ੍ਹਾਂ ਯਾਦਗਾਰ ਬਣਾ ਰਹੇ ਨੇ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਪੁੱਤਰ ਅਰਮਾਨ ਦੇ ਜਨਮ ਦਿਨ ‘ਤੇ ਪੌਦੇ ਲਗਾ ਕੇ ਉਸ ਦਾ ਜਨਮ ਦਿਨ ਮਨਾ ਰਹੇ ਹਨ ।

https://www.instagram.com/p/CAMna8Ahr7j/

ਪਿਛਲੀ ਵਾਰ ਉਨ੍ਹਾਂ ਨੇ ਆਪਣੀ ਮਾਤਾ ਜੀ ਦੇ ਜਨਮ ਦਿਨ ‘ਤੇ ਵੀ ਬੂਟੇ ਲਗਾਏ ਸਨ ।  ਜਿਸ ਤੋਂ ਬਾਅਦ ਅਰਮਾਨ ਦੇ ਜਨਮ ਦਿਨ ‘ਤੇ ਵੀ 101 ਬੂਟੇ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਨੇ । ਕਰਮਜੀਤ ਅਨਮੋਲ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ । ਦੱਸ ਦਈਏ ਕਿ ਕਰਮਜੀਤ ਅਨਮੋਲ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ।

https://www.instagram.com/p/CAMIZ2OBU3c/

ਉਹ ਹਮੇਸ਼ਾ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਅਕਸਰ ਕਰਦੇ ਰਹਿੰਦੇ ਨੇ । ਇਹ ਅਦਾਕਾਰ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ । ਬੇਸ਼ੱਕ ਅੱਜ ਉਹ ਪਾਲੀਵੁੱਡ ਦੇ ਕਾਮਯਾਬ ਅਦਾਕਾਰਾਂ ‘ਚ ਗਿਣੇ ਜਾਂਦੇ ਨੇ, ਪਰ ਉਹ ਆਪਣੀਆਂ ਜੜਾਂ ਨੂੰ ਕਦੇ ਵੀ ਨਹੀਂ ਭੁੱਲਦੇ ।ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮ ਮੰਜੇ ਬਿਸਤਰੇ ‘ਚ ਉਨ੍ਹਾਂ ਵੱਲੋਂ ਨਿਭਾਇਆ ਗਿਆ ਹਲਵਾਈ ਦਾ ਕਿਰਦਾਰ ਹੋਵੇ ਜਾਂ ਫਿਰ ਮਿੰਦੋ ਤਸੀਲਦਾਰੀ ‘ਚ ਨਿਭਾਇਆ ਗਿਆ ਰੋਮਾਂਟਿਕ ਕਿਰਦਾਰ ਹੋਵੇ ਹਰ ਰੋਲ ‘ਚ ਦਰਸ਼ਕਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network