ਕਰਮਜੀਤ ਅਣਮੋਲ ਦਾ ਨਵਾਂ ਪ੍ਰਾਜੈਕਟ 'ਚੰਨ ਮੇਰਿਆ'
ਕਰਮਜੀਤ ਅਣਮੋਲ ਆਪਣੇ ਨਵੇਂ ਪ੍ਰਾਜੈਕਟ ਨਾਲ ਮੁੜ ਤੋਂ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਕਰਮਜੀਤ ਅਣਮੋਲ ਲੈ ਕੇ ਆ ਰਹੇ ਨੇ 'ਚੰਨ ਮੇਰਿਆ' ।ਇਹ ਗੀਤ ਕੱਲ੍ਹ ਰਿਲੀਜ਼ ਹੋ ਰਿਹਾ ਹੈ । ਇਸ ਗੀਤ ਨੂੰ ਸਿਕੰਦਰ ਸਲੀਮ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਸੰਧੂ ਕੁਲਦੀਪ ਨੇ ਲਿਖੇ ਨੇ । ਗੀਤ ਨੰੂੰ ਸੰਗੀਤਬੱਧ ਕੀਤਾ ਹੈ ਸਾਊਲ ਰੌਕਰਸ ਨੇ ਅਤੇ ਡਾਇਰੈਕਟ ਕੀਤਾ ਹੈ ਮਾਹੀ ਸੰਧੂ ਅਤੁ ਜੋਬਨ ਸੰਧੂ ਨੇ ।ਕਰਮਜੀਤ ਅਣਮੋਲ ਨੇ ਇਸ ਗੀਤ ਦਾ ਇੱਕ ਪੋਸਟਰ ਜਾਰੀ ਕਰਦਿਆਂ ਹੋਇਆਂ ਇਸ ਗੀਤ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ ਅਤੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਸ ਗੀਤ ਨੂੰ ਸਭ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਤੁਹਾਡੀ ।
ਹੋਰ ਵੇਖੋ : ਕੀ ਕਹਿੰਦੀ ਹੈ ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’ ?
https://www.instagram.com/p/Bnyus1snHel/?hl=en&taken-by=karamjitanmol
ਕਰਮਜੀਤ ਆਪਣੇ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਲੋਕਾਂ ਨੂੰ ਜ਼ਰੂਰ ਪਸੰਦ ਆਏਗਾ । ਕਰਮਜੀਤ ਅਨਮੋਲ ਇੱਕ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ । ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ 'ਕੈਰੀ ਆਨ ਜੱਟਾ', ਜੱਟ ਐਂਡ ਜੂਲੀਅਟ ,ਡਿਸਕੋ ਸਿੰਘ,ਜੱਟ ਜੇਮਸ ਬੌਂਡ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ 'ਵੈਸਟ ਇਜ਼ ਵੈਸਟ' ਅਤੇ ਦੇਵ ਡੀ ਵਰਗੀ ਹਿੰਦੀ ਫਿਲਮ 'ਚ ਵੀ ਕੰਮ ਕੀਤਾ ਹੈ । ਕਰਮਜੀਤ ਅਣਮੋਲ ਜਿੱਥੇ ਇੱਕ ਵਧੀਆ ਅਦਾਕਾਰ ਨੇ ਉੱਥੇ ਉਨ੍ਹਾਂ ਨੇ ਕਈ ਗੀਤ ਵੀ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਨੇ ਵੀ ਖੂਬ ਪਸੰਦ ਕੀਤਾ ਹੈ। ਹਾਲ 'ਚ ਹੀ ਆਏ ਉਨ੍ਹਾਂ ਨੇ ਫਿਲਮ 'ਮਰ ਗਏ ਓਏ ਲੋਕੋ' 'ਚ ਗੀਤ 'ਮਿੱਠੜੇ ਬੋਲ' ਗਾਇਆ ਸੀ ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।
Karamjit Anmol On The Set Of Carry On Jatta 2 With BN Sharma
ਕਰਮਜੀਤ ਅਨਮੋਲ ਹੁਣ ਮੁੜ ਤੋਂ ਆਪਣੀ ਇਸ ਨਵੇਂ ਪ੍ਰੋਜੈਕਟ 'ਚੰਨ ਮੇਰਿਆ' ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਣ ਜਾ ਰਹੇ ਨੇ । ਇਸ ਗੀਤ ਤੋਂ ਵੀ ਉਨ੍ਹਾਂ ਨੂੰ ਕਾਫੀ ਉਮੀਦਾਂ ਨੇ । ਇਹ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ । ਇਹ ਤਾਂ ਕੱਲ੍ਹ ਰਿਲੀਜ਼ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ । ਫਿਲਹਾਲ ਤਾਂ ਕਰਮਜੀਤ ਅਣਮੋਲ ਆਪਣੇ ਇਸ ਨਵੇਂ ਪ੍ਰਾਜੈਕਟ ਨੂੰ ਲੈ ਕੇ ਪੱਬਾਂ ਭਾਰ ਹਨ ।