ਕਰਤਾਰ ਚੀਮਾ ਨੇ ਆਪਣੇ ਬਾਪੂ ਜੀ ਨੂੰ ਜਨਮ ਦਿਨ ‘ਤੇ ਦਿੱਤੀ ਵਧਾਈ, ਕਿਹਾ ‘ਮੇਰਾ ‘ਤੇ ਬਾਪੂ ਦਾ ਜਨਮ ਦਿਨ ਇੱਕੋ ਦਿਨ ਹੁੰਦਾ’, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | December 15, 2022 01:02pm

ਕਰਤਾਰ ਚੀਮਾ (Kartar Cheema)  ਅੱਜ ਆਪਣਾ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।ਖ਼ਾਸ ਗੱਲ ਇਹ ਹੈ ਕਿ ਅੱਜ ਕਰਤਾਰ ਚੀਮਾ ਦੇ ਪਿਤਾ (Father) ਜੀ ਦਾ ਵੀ ਜਨਮ ਦਿਨ ਹੈ। ਆਪਣੇ ਪਿਤਾ ਜੀ ਦੀ ਇੱਕ ਤਸਵੀਰ ਨੁੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਹੈਪੀ ਬਰਥਡੇ ਬਾਪੂ ਜੀ…ਮੇਰਾ ਤੇ ਡੈਡ ਦਾ ਜਨਮਦਿਨ ਇੱਕੋ ਦਿਨ ਹੁੰਦਾ ਹੈ ।

ਹੋਰ ਪੜ੍ਹੋ : 18 ਸਾਲਾਂ ਬਾਅਦ ਦੋਗਾਣਾ ਜੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ ਹੋਏ ਵੱਖ, ਗਾਇਕਾ ਨੇ ਲਾਈਵ ਆ ਕੇ ਦੱਸੀ ਵਜ੍ਹਾ

ਰੱਬ ਡੈਡ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ…ਵਾਹਿਗੁਰੂ’।ਪ੍ਰਸ਼ੰਸਕ ਵੀ ਪਿਤਾ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ। ਕਰਤਾਰ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਕਈ ਗੀਤਾਂ ‘ਚ ਕੰਮ ਕੀਤਾ ਹੈ ।

kartar cheema

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ, ‘ਸਜਨਾ ਹੈ ਮੁਝੇ ਗੀਤ’ ‘ਤੇ ਦਿਖਾਈਆਂ ਅਦਾਵਾਂ

ਇਸ ਤੋਂ ਇਲਾਵਾ ਉਹ ਅੱਜ ਕੱਲ੍ਹ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਹਨ ਅਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਦਿਖਾਈ ਦਿੰਦੇ ਹਨ ।ਕਰਤਾਰ ਚੀਮਾ ਨੇ ਬਤੌਰ ਮਾਡਲ ਅਣਗਿਣਤ ਗੀਤਾਂ ‘ਚ ਕੰਮ ਕੀਤਾ ਹੈ ।

ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦੇ ਨੇ ਅਤੇ ਖ਼ਾਸ ਕਰਕੇ ਆਪਣੀ ਫਿੱਟਨੈਸ ਨੂੰ ਲੈ ਕੇ ਆਪਣੇ ਵੀਡੀਓਜ਼ ਅਤੇ ਜਿੰਮ ‘ਚ ਵਰਕ ਆਊਟ ਕਰਦਿਆਂ ਦੇ ਵੀਡੀਓਜ਼ ਉਹ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ਜਿਸ ‘ਚ ‘ਯਾਰ ਅਣਮੁੱਲੇ’, ‘ਸਿਕੰਦਰ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

 

View this post on Instagram

 

A post shared by Kartar Cheema (@kartarcheema1)

You may also like