ਕਾਰਤਿਕ ਆਰੀਅਨ ਨੇ ਵਿਆਹ ਬਾਰੇ ਫੈਨਜ਼ ਦੇ ਸਵਾਲ ਦਾ ਜਵਾਬ ਦਿੱਤਾ 'ਤੇ ਕਿਹਾ- 'ਮੈਂ ਵਿਆਹ ਬਾਰੇ ਉਦੋਂ ਗੱਲ ਕਰਾਂਗਾ ਜਦੋਂ...'

written by Lajwinder kaur | June 07, 2022

ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਭੂਲ ਭੁਲਈਆ 2' ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ। ਅਨੀਸ ਬਜ਼ਮੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਲੰਬੇ ਇੰਤਜ਼ਾਰ ਤੋਂ ਬਾਅਦ 20 ਮਈ ਨੂੰ ਰਿਲੀਜ਼ ਹੋਈ। ਫਿਲਮ 'ਚ ਅਦਾਕਾਰ ਦੇ ਨਵੇਂ ਕਿਰਦਾਰ ਦੀ ਜੰਮ ਕੇ ਤਾਰੀਫ ਹੋ ਰਹੀ ਹੈ।

ਹੋਰ ਪੜ੍ਹੋ : Taarak Mehta Ka Ooltah Chashmah: ਗੋਕੁਲਧਾਮ 'ਚ ਪਏ ਦਯਾ ਬੇਨ ਦੇ ਕਦਮ, ਫੁੱਲੇ ਨਹੀਂ ਸਮਾ ਰਹੇ ਜੇਠਾਲਾਲ!

ਇਸ ਫਿਲਮ 'ਚ ਕਾਰਤਿਕ ਨੇ ਤਾਂਤਰਿਕ ਬਾਬਾ ਦੇ ਅਵਤਾਰ 'ਚ ਧਮਾਕਾ ਕੀਤਾ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਫਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

Bhool Bhulaiyaa 2 star Kartik Aaryan contracts Covid-19 again, says 'Sab kuch itna Positive chal raha tha' Image Source: Twitter

ਹਾਲ ਹੀ 'ਚ ਅਦਾਕਾਰ ਨੇ ਆਪਣੇ ਫੈਨਜ਼ ਦੇ ਸਵਾਲ ਦਾ ਮਜ਼ਾਕੀਆ ਜਵਾਬ ਦਿੱਤਾ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਦੋਂ ਅਭਿਨੇਤਾ ਤੋਂ ਉਨ੍ਹਾਂ ਦੇ ਵਿਆਹ ਦੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

Image Source: Twitter

ਹਾਲ ਹੀ 'ਚ ਕਾਰਤਿਕ ਆਰੀਅਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਦਰਅਸਲ, ਇੱਕ ਲਾਈਵ ਸੈਸ਼ਨ ਦੌਰਾਨ ਕਾਰਤਿਕ ਨੂੰ 'ਮਿਸਟਰ ਮੋਸਟ ਐਲੀਜਿਬਲ ਬੈਚਲਰ' ਕਿਹਾ ਗਿਆ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ, 'ਕੀ ਉਹ ਜਲਦੀ ਹੀ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ?'

inside iamge of kartik aaryan tweet Image Source: Twitter

ਇਸ 'ਤੇ ਕਾਰਤਿਕ ਨੇ ਜਵਾਬ ਦਿੱਤਾ ਕਿ, ' Eligible se taken toh karao ਫਿਰ ਵਿਆਹ ਦੀ ਗੱਲ ਕਰਾਂਗੇ। ਮੈਂ Eligible-Eligible ਵਿੱਚ ਸਿੰਗਲ ਹੀ ਰਹਿ ਜਾਵਾਂਗਾ’। ਹੁਣ ਕਾਰਤਿਕ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਟਵੀਟ 'ਤੇ ਕਮੈਂਟਸ ਕਰਕੇ ਪ੍ਰਤੀਕਿਰਿਆ ਦੇ ਰਹੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਈਆ 2' ਰਿਲੀਜ਼ ਹੋਈ ਹੈ, ਜੋ ਸਿਨੇਮਾਘਰਾਂ 'ਚ ਅਜੇ ਵੀ ਖੂਬ ਕਮਾਈ ਕਰ ਰਹੀ ਹੈ। ਇਸ ਫਿਲਮ 'ਚ ਕਿਆਰਾ ਅਡਵਾਨੀ ਅਤੇ ਤੱਬੂ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਦੱਸ ਦਈਏ ਕਾਰਤਿਕ ਦੀ ਝੋਲੀ ਚ ਕਈ ਫ਼ਿਲਮਾਂ ਨੇ, ਜੋ ਕਿ ਜਲਦ ਹੀ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ।

You may also like