
'ਤਾਰਕ ਮਹਿਤਾ ਕਾ ਉਲਟ ਚਸ਼ਮਾ' ਕਾਫੀ ਸਮੇਂ ਤੋਂ ਚਰਚਾ 'ਚ ਹੈ। ਸ਼ੈਲੇਸ਼ ਲੋਢਾ ਨੇ ਸ਼ੋਅ ਛੱਡ ਦਿੱਤਾ ਹੈ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਮੇਕਰਸ ਸ਼ੋਅ ਪ੍ਰਤੀ ਦਰਸ਼ਕਾਂ ਦੀ ਦਿਲਚਸਪੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ 'ਚ ਉਹ ਕੁਝ ਨਵਾਂ ਮੋੜ ਲੈ ਕੇ ਆ ਰਹੇ ਹਨ। ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਸੰਕੇਤ ਦਿੱਤਾ ਸੀ ਕਿ ਦਯਾ ਬੇਨ ਵਾਪਸੀ ਕਰਨ ਵਾਲੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਦਿਸ਼ਾ ਵਕਾਨੀ ਦਯਾਬੇਨ ਦੇ ਰੂਪ 'ਚ ਨਜ਼ਰ ਆਵੇਗੀ ਜਾਂ ਕੋਈ ਹੋਰ ਨਵੀਂ ਅਭਿਨੇਤਰੀ ਇਸ ਰੋਲ ‘ਚ ਨਜ਼ਰ ਆਵੇਗੀ। ਹਾਲਾਂਕਿ ਇਸ ਸਭ ਦੇ ਵਿਚਕਾਰ 'ਤਾਰਕ ਮਹਿਤਾ' ਦੇ ਨਵੇਂ ਪ੍ਰੋਮੋ 'ਚ ਦਯਾ ਬੇਨ ਦੇ ਆਉਣ ਦੀ ਝਲਕ ਦਿਖਾਈ ਗਈ ਹੈ।

ਸਾਹਮਣੇ ਆਏ ਪ੍ਰੋਮੋ ਵਿੱਚ, ਸਭ ਤੋਂ ਪਹਿਲਾਂ ਇੱਕ ਔਰਤ ਦੇ ਪੈਰਾਂ 'ਤੇ ਫੋਕਸ ਕੀਤਾ ਗਿਆ ਹੈ ਜੋ ਤੁਰ ਰਹੀ ਹੈ। ਅੱਗੋਂ ਜੇਠਾਲਾਲ ਫ਼ੋਨ 'ਤੇ ਗੱਲ ਕਰਦਿਆਂ ਹੈਰਾਨ ਹੋ ਜਾਂਦਾ ਹੈ। ਸੁੰਦਰ ਨਾਲ ਫੋਨ 'ਤੇ ਗੱਲ ਕਰਦੇ ਹੋਏ ਜੇਠਾਲਾਲ ਨੂੰ ਕਹਿੰਦਾ ਹੈ ਕਿ ਉਹ ਖੁਦ ਦਯਾ ਬੇਨ ਨੂੰ ਲੈ ਕੇ ਆਵੇਗਾ। ਜਦੋਂ ਜੇਠਾਲਾਲ ਨੇ ਇਹ ਸੁਣਿਆ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਦੱਸ ਦੇਈਏ ਕਿ ਸੁੰਦਰ ਸ਼ੋਅ ਵਿੱਚ ਦਯਾ ਬੇਨ ਦਾ ਭਰਾ ਹੈ।

ਪ੍ਰੋਮੋ ਨੂੰ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ਼ ਤੋਂ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, 'ਸੁੰਦਰ ਕੋਲ ਜੇਠਾਲਾਲ ਲਈ ਖੁਸ਼ਖਬਰੀ ਹੈ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ?'

ਦਿਸ਼ਾ ਵਕਾਨੀ ਹਾਲ ਹੀ 'ਚ ਦੂਜੇ ਬੱਚੇ ਦੀ ਮਾਂ ਬਣੀ ਹੈ। ਇਸ ਲਈ ਉਨ੍ਹਾਂ ਦਾ ਆਉਣਾ ਮੁਸ਼ਕਿਲ ਹੈ। ਦਿਸ਼ਾ ਨੇ 2017 'ਚ ਸ਼ੋਅ ਤੋਂ ਮੈਟਰਨਿਟੀ ਬ੍ਰੇਕ ਲਿਆ ਸੀ। ਉਸ ਸਮੇਂ ਉਨ੍ਹਾਂ ਦੀ ਬੇਟੀ ਨੇ ਜਨਮ ਲਿਆ। ਉਦੋਂ ਤੋਂ ਦਿਸ਼ਾ ਸ਼ੋਅ 'ਚ ਵਾਪਸ ਨਹੀਂ ਆਈ ਹੈ। ਇਸ ਪ੍ਰੋਮੋ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਦਿਸ਼ਾ ਵਕਾਨੀ ਦੀ ਵਾਪਸੀ ਲਈ ਡਿਮਾਂਡ ਕਰ ਰਹੇ ਹਨ।
ਵੀਡੀਓ ਨੂੰ ਦੇਖਣ ਦੇ ਲਈ ਇੱਥੇ ਕਲਿੱਕ ਕਰੋ।