
ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਅਜਿਹੀ ਪਿਆਰੀ ਜਿਹੀ ਜੋੜੀ ਹੈ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਦੋਵਾਂ ਦੇ ਵੀਡੀਓਜ਼ ਤੇ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ। ਸਲਮਾਨ ਖ਼ਾਨ ਦੇ ਰਿਆਲਿਟੀ ਸ਼ੋਅ ਬਿੱਗ ਬੌਸ 15 ਵਿੱਚ ਦੋਵਾਂ ਵਿੱਚ ਪਿਆਰ ਹੋ ਗਿਆ ਸੀ ਅਤੇ ਸ਼ੋਅ ਤੋਂ ਬਾਅਦ ਵੀ ਇਹ ਜੋੜੀ ਅਜੇ ਤੱਕ ਇਕੱਠੀ ਹੈ। Tejasswi Prakash ਤੇ ਕਰਨ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਹਸਪਤਾਲ 'ਚ ਭਰਤੀ ਹੋਣ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਧਰਮਿੰਦਰ ਦਾ ਕਰਾਰਾ ਜਵਾਬ! ਕਿਹਾ- 'ਮੈਂ ਚੁੱਪ ਹਾਂ, ਬਿਮਾਰ ਨਹੀਂ'

Dance deewane juniors ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ ਜਿਸ ‘ਚ ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਇੱਕ ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਨੇ। ਤੇਜਸਵੀ ਜੋ ਕਿ ਆਪਣੇ ਬੁਆਏਫ੍ਰੈਂਡ ਕਰਨ ਨੂੰ ਗੁਲਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਉੱਧਰ ਕਰਨ ਕੁੰਦਰ ਵੀ ਤੇਜਸਵੀ ਨੂੰ ਹਾਰਟ ਵਾਲਾ ਗੁਬਾਰਾ ਦਿੰਦੇ ਹੋਏ ਕਹਿੰਦਾ ਹੈ ਕਿ –‘ਜਦੋਂ ਤੋਂ ਤੇਜਸਵੀ ਮੇਰੀ ਜ਼ਿੰਦਗੀ ‘ਚ ਆਈ ਹੈ ਮੇਰੀ ਜ਼ਿੰਦਗੀ ਬਦਲ ਗਈ ਹੈ..ਜਿਵੇਂ ਹੱਥਾਂ ਦੀ ਉਗਲੀਆਂ ਹੁੰਦੀਆਂ ਨੇ ਓਵੇਂ ਹਾਂ ਅਸੀਂ ਦੋਵੇ..’। ਤੇਜਰੰਨ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਤੇਜਸਵੀ ਨੇ ਪੀਚ ਕਲਰ ਆਫ ਸ਼ੋਲਡਰ ਡਰੈੱਸ ਪਾਈ ਹੋਈ ਹੈ ਤੇ ਉਹ ਗੁੱਡੀ ਵਰਗੀ ਲੱਗ ਰਹੀ ਹੈ । ਹਰ ਕੋਈ ਦੋਵਾਂ ਦੀ ਕਮਿਸਟਰੀ ਦੀ ਜੰਮ ਕੇ ਤਾਰੀਫ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਦਾ ਇੱਕ ਵੀਡੀਓ ਖੂਬ ਵਾਇਰਲ ਹੋਇਆ ਸੀ। ਜਿਸ ‘ਚ ਕਰਨ ਕੁੰਦਰਾ ਤੇਜਸਵੀ ਨੂੰ ਬਾਇਕ ਉੱਤੇ ਘੁੰਮਾਉਂਦੇ ਹੋਏ ਨਜ਼ਰ ਆਇਆ ਸੀ।
![Karan Kundrra takes Tejasswi Prakash on bike ride [Watch Video]](https://wp.ptcpunjabi.co.in/wp-content/uploads/2022/06/Karan-Kundrra-takes-Tejasswi-Prakash-on-bike-ride-Watch-Video.jpg)
ਤੇਜਸਵੀ ਤੇ ਕਰਨ ਦੀ ਵੀਡੀਓ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ ।