ਕਾਰਤਿਕ ਆਰੀਅਨ ਨੂੰ ਜਨਮਦਿਨ ‘ਤੇ ਮਾਪਿਆਂ ਤੋਂ ਮਿਲਿਆ ਖ਼ਾਸ ਸਰਪ੍ਰਾਈਜ਼, ਪ੍ਰਸ਼ੰਸਕ ਤੇ ਕਲਾਕਾਰ ਵੀ ਦੇ ਰਹੇ ਨੇ ਸ਼ੁਭਕਾਮਨਾਵਾਂ

written by Lajwinder kaur | November 22, 2022 11:58am

Kartik Aaryan's midnight birthday celebration: ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਜਨਮ ਦਿਨ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਤ 12 ਵਜੇ ਕੇਕ ਕੱਟ ਕੇ ਐਕਟਰ ਨੂੰ ਹੈਰਾਨ ਕਰ ਦਿੱਤਾ। ਜਿਸ ਦੀਆਂ ਕੁਝ ਝਲਕੀਆਂ ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ: ਰੌਗਟੇ ਖੜ੍ਹੇ ਕਰਦਾ ਫ਼ਿਲਮ ‘ਬਾਗ਼ੀ ਦੀ ਧੀ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਆਜ਼ਾਦੀ ਦੇ ਸੰਘਰਸ਼ ਦੀ ਗਾਥਾ ਨੂੰ ਕਰ ਰਿਹਾ ਹੈ ਬਿਆਨ

actor kartik aaryan birthday

ਕਾਰਤਿਕ ਆਰੀਅਨ ਨੂੰ ਉਸਦੇ ਜਨਮਦਿਨ 'ਤੇ ਉਸਦੇ ਮਾਤਾ-ਪਿਤਾ ਤੋਂ ਸਭ ਤੋਂ ਵਧੀਆ ਸਰਪ੍ਰਾਈਜ਼ ਮਿਲਿਆ। ਉਨ੍ਹਾਂ ਨੇ ਇਹ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਹਨ। ਇਸ 'ਚ ਕਾਰਤਿਕ ਕੇਕ ਕੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਮਾਤਾ-ਪਿਤਾ ਅਤੇ ਪਾਲਤੂ ਡੌਗੀ ਕਟੋਰੀ ਵੀ ਨਜ਼ਰ ਆ ਰਹੀ ਹੈ। ਇਹ ਤਸਵੀਰ ਉਨ੍ਹਾਂ ਦੀ ਭੈਣ ਨੇ ਕਲਿੱਕ ਕੀਤੀਆਂ ਹਨ। ਕਾਰਤਿਕ ਦੀ ਪੋਸਟ 'ਤੇ ਉਸ ਦੇ ਇੰਡਸਟਰੀ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਕਮੈਂਟ ਕੀਤੇ ਹਨ। ਇਨ੍ਹਾਂ 'ਚ ਕ੍ਰਿਤੀ ਸੈਨਨ ਨੇ ਜੋ ਲਿਖਿਆ ਹੈ, ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

kartik aaryan image

ਕਾਰਤਿਕ ਨੇ ਫੋਟੋਆਂ ਦੇ ਨਾਲ ਇੱਕ ਪਿਆਰੀ ਜਿਹੀ ਕੈਪਸ਼ਨ ਲਿਖਿਆ ਹੈ। ਕਾਰਤਿਕ ਨੇ ਲਿਖਿਆ, ਮੈਂ ਹਰ ਜਨਮ ਵਿੱਚ ਤੁਹਾਡੀ koki ਬਣ ਕੇ ਜਨਮ ਲੈਣਾ ਚਾਹੁੰਦਾ ਹਾਂ। ਧੰਨਵਾਦ, ਮੰਮੀ, ਪਾਪਾ, ਕਟੋਰੀ ਅਤੇ ਕਿਕੀ, ਜਨਮਦਿਨ ਦੇ ਮਿੱਠੇ ਸਰਪ੍ਰਾਈਜ਼ ਲਈ’। ਕਾਰਤਿਕ ਚਾਕਲੇਟ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ, ਉਸਦੇ ਮਾਤਾ-ਪਿਤਾ ਉਸਨੂੰ ਪਿਆਰ ਕਰ ਰਹੇ ਹਨ।

ਰਕੁਲਪ੍ਰੀਤ ਨੇ ਪੋਸਟ 'ਤੇ ਲਿਖਿਆ, ਜਨਮਦਿਨ ਮੁਬਾਰਕ ਪਿਆਰੇ ਸਟਾਰ। ਇਹ ਸਾਲ ਬਹੁਤ ਵਧੀਆ ਰਿਹਾ। ਆਯੁਸ਼ਮਾਨ ਖੁਰਾਨਾ ਨੇ ਲਿਖਿਆ, ਜਨਮਦਿਨ ਮੁਬਾਰਕ। ਫਰਾਹ ਖਾਨ ਨੇ ਲਿਖਿਆ, ਤੁਹਾਡੇ ਮਾਤਾ-ਪਿਤਾ ਸਭ ਤੋਂ ਪਿਆਰੇ ਹਨ। ਉਥੇ ਹੀ ਕ੍ਰਿਤੀ ਸੈਨਨ ਨੇ ਲਿਖਿਆ, ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬੰਟੂ। ਮੇਰੇ ਕੋਲ ਤੁਹਾਡੇ ਲਈ ਇੱਕ ਸ਼ਾਨਦਾਰ ਤੋਹਫ਼ਾ ਹੈ। ਦੇਖਦੇ ਰਹਿਣਾ ਹੈ। ਕ੍ਰਿਤੀ ਦੀ ਇਸ ਟਿੱਪਣੀ 'ਤੇ ਕਾਰਤਿਕ ਦੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕ੍ਰਿਤੀ ਦੀ ਭੈਣ ਨੂਪੁਰ ਸੈਨਨ ਨੇ ਵੀ ਕਾਰਤਿਕ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

Kartik Aaryan Bhai dooj

ਇਸ ਸਾਲ ਕਾਰਤਿਕ ਆਰੀਅਨ ਨੇ 'ਭੂਲ ਭੁਲਾਈਆ 2' ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਨਜ ਕੀਤਾ ਸੀ। ਉਹ ਜਲਦ ਹੀ 'ਫਰੈਡੀ' ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਤੋਂ ਇਲਾਵਾ ਹਾਲ ਹੀ 'ਚ ਉਹ 'ਹੇਰਾ ਫੇਰੀ' ਪ੍ਰੋਜੈਕਟ ਨਾਲ ਵੀ ਜੁੜੇ ਹਨ।

 

 

View this post on Instagram

 

A post shared by KARTIK AARYAN (@kartikaaryan)

You may also like