ਆਪਣੇ ਮੇਕਅੱਪ ਆਰਟਟਿਸਟ ਦੇ ਵਿਆਹ ਵਿੱਚ ਪਹੁੰਚੀ ਕੈਟਰੀਨਾ ਕੈਫ, ਕੀਤਾ ਜ਼ਬਰਦਸਤ ਡਾਂਸ ਵੀਡੀਓ ਵਾਇਰਲ

written by Rupinder Kaler | January 07, 2020

ਕੈਟਰੀਨਾ ਕੈਫ ਹਮੇਸ਼ਾ ਆਪਣੀ ਟੀਮ ਨੂੰ ਇੱਕ ਪਰਿਵਾਰ ਵਾਂਗ ਸਮਝਦੀ ਹੈ । ਹਾਲ ਹੀ ਵਿੱਚ ਕੈਟਰੀਨਾ ਦੇ ਮੇਕਅਪ ਆਰਟਿਸਟ ਡੈਨੀਅਲ ਨੇ ਆਪਣੇ ਫਰੈਂਡ ਨਾਲ ਵਿਆਹ ਕੀਤਾ ਹੈ । ਇਸ ਹਾਈ ਪ੍ਰੋਫਾਈਲ ਗੇਅ ਮੈਰਿਜ ਵਿੱਚ ਕੈਟਰੀਨਾ ਨੇ ਜਮ ਕੇ ਮਸਤੀ ਕੀਤੀ ਹੈ । ਇਸ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । https://www.instagram.com/p/B68CMOCAkKi/ ਕੈਟਰੀਨਾ ਦੇ ਮੇਕਅੱਪ ਆਰਟਿਸਟ ਡੈਨੀਅਲ ਦਾ ਵਿਆਹ ਠੇਰੋਨੲ ਭਰੳਗੳਨਜ਼ੳ ਨਾਲ ਹੋਇਆ ਹੈ । ਦੋਹਾਂ ਦਾ ਵਿਆਹ ਹਿੰਦੂ ਰੀਤੀ ਰਿਵਾਜਾ ਦੇ ਨਾਲ ਹੋਇਆ ਹੈ । ਕੈਟਰੀਨਾ ਨੇ ਇਸ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਨਵੀਂ ਵਿਆਹੀ ਜੋੜੀ ਦੇਖੀ ਜਾ ਸਕਦੀ ਹੈ । https://www.instagram.com/p/B68HbPlANmv/ ਇਸ ਤੋਂ ਪਹਿਲਾਂ ਡੈਨੀਅਲ ਨੇ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ । ਇਸ ਵਿਆਹ ਵਿੱਚ ਕੈਟਰੀਨਾ ਨੇ ਆਪਣੀ ਪਸੰਦ ਦੇ ਗਾਣਿਆਂ ਤੇ ਡਾਂਸ ਵੀ ਕੀਤਾ । ਕੈਟਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵਿੱਚ ਨਜ਼ਰ ਆਈ ਸੀ ਤੇ ਹੁਣ ਉਹ ਅਕਸ਼ੇ ਕੁਮਾਰ ਦੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ । https://www.instagram.com/p/B68ICd-grzr/

0 Comments
0

You may also like