ਧੁੱਪ 'ਚ ਗਿੱਲੇ ਵਾਲਾਂ ਨੂੰ ਸੁਖਾਉਂਦੀ ਨਜ਼ਰ ਆਈ ਕੈਟਰੀਨਾ ਕੈਫ, ਦਿਖਿਆ ਅਦਾਕਾਰਾ ਦਾ ਖੂਬਸੂਰਤ ਅੰਦਾਜ਼

Written by  Pushp Raj   |  February 17th 2022 09:30 AM  |  Updated: February 17th 2022 12:00 PM

ਧੁੱਪ 'ਚ ਗਿੱਲੇ ਵਾਲਾਂ ਨੂੰ ਸੁਖਾਉਂਦੀ ਨਜ਼ਰ ਆਈ ਕੈਟਰੀਨਾ ਕੈਫ, ਦਿਖਿਆ ਅਦਾਕਾਰਾ ਦਾ ਖੂਬਸੂਰਤ ਅੰਦਾਜ਼

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਆਪਣੇ ਵਿਆਹ ਤੋਂ ਲੈ ਕੇ ਹੁਣ ਤੱਕ ਲਗਾਤਾਰ ਚਰਚਾ 'ਚ ਰਹੀ ਹੈ, ਹਾਲਾਂਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੋਵੇਂ ਹੀ ਆਪਣੇ ਕੰਮ 'ਤੇ ਪਰਤ ਆਏ ਹਨ। ਕੈਟਰੀਨਾ ਕੈਫ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।

ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਕੈਟਰੀਨਾ ਫੋਟੋ 'ਤੇ ਕੈਪਸ਼ਨ ਦਿੱਤਾ ਹੈ, "Winter sun ❄️"

ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਨੇ ਚਿੱਟੇ ਤੇ ਬਲੈਕ ਸਟ੍ਰਾਈਪ ਵਾਲੀ ਇੱਕ ਟੀ ਸ਼ਰਟ ਪਾਈ ਹੋਈ ਹੈ ਤੇ ਉਹ ਧੁੱਪ 'ਚ ਬੈਠ ਕੇ ਗਿੱਲੇ ਵਾਲਾਂ ਨੂੰ ਸੁਖਾਉਂਦੀ ਹੋਈ ਨਜ਼ਰ ਆ ਰਹੀ ਹੈ। ਬਿਨਾਂ ਮੇਕਅਪ ਦੀ ਇਸ ਤਸਵੀਰ ਵਿੱਚ ਕੈਟਰੀਨਾ ਬੇਹੱਦ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪ੍ਰੈਗਨੈਂਟ ਦੇਬੀਨਾ ਨੇ ਪਤੀ ਗੁਰਮੀਤ ਦੇ ਨਾਲ ‘ਕੱਚਾ ਬਦਾਮ’ ‘ਤੇ ਕੀਤਾ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

katrina kaif and salman khan seen together

ਕੈਟਰੀਨਾ ਦੀ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਉਹ ਕਈ ਤਰ੍ਹਾਂ ਦੇ ਕਮੈਂਟ ਕਰਕੇ ਕੈਟਰੀਨਾ ਦੇ ਸਿੰਪਲ ਲੁੱਕ ਤੇ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ। ਕੈਟਰੀਨਾ ਦੀ ਤਸਵੀਰ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਹੈਲੋ ਸਨਸ਼ਾਈਨ। ਜਦੋਂ ਕਿ ਇੱਕ ਹੋਰ ਫੈਨ ਨੇ ਲਿਖਿਆ- ਮਾਸ਼ਾ ਅੱਲ੍ਹਾ ਇੰਨੀ ਖੂਬਸੂਰਤ ਕੀ ਕਹਾਂ। ਇਸੇ ਤਰ੍ਹਾਂ ਹੋਰ ਫੈਨਜ਼ ਨੇ ਵੀ ਕੈਟਰੀਨਾ ਦੇ ਲਈ Nice, Beautiful, Stunning, Cuteness ਵਰਗੇ ਸ਼ਬਦ ਲਿੱਖ ਕੇ ਕੈਟਰੀਨਾ ਦੀ ਤਾਰੀਫ ਕੀਤੀ ਹੈ।

ਦੱਸ ਦਈਏ ਕਿ ਕੈਟਰੀਨਾ ਕੈਫ ਇਨ੍ਹ ਦਿਨਾਂ ਵਿੱਚ ਸਲਮਾਨ ਖ਼ਾਨ ਨਾਲ ਫ਼ਿਲਮ ਟਾਈਗਰ-3 ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਕੈਟਰੀਨਾ ਜਲਦ ਹੀ ਫੋਨ ਭੂਤ, ਜੀ ਲੇ ਜ਼ਰਾ, ਮੈਰੀ ਕ੍ਰਿਸਮਸ ਤੇ ਆਦਿੱਤਯਾ ਧਰ ਦੀ ਫ਼ਿਲਮ ਵਿੱਚ ਵੀ ਨਜ਼ਰ ਆਵੇਗੀ।

 

View this post on Instagram

 

A post shared by Katrina Kaif (@katrinakaif)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network