
Katrina Kaif new video : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅਕਸਰ ਆਪਣੇ ਲੁੱਕਸ ਤੇ ਅਦਾਕਾਰੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕੈਟਰੀਨਾ ਕੈਫ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵੀਡੀਓ ਦੇ ਵਿੱਚ ਅਦਾਕਾਰਾ ਇੱਕ ਟ੍ਰੈਂਟਿੰਗ ਗੀਤ 'ਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।

ਬਾਲੀਵੁੱਡ ਫ਼ਿਲਮ 'ਨਾਗਿਨ' (Nagin) ਦਾ ਸੁਪਰਹਿੱਟ ਗੀਤ 'ਮੇਰਾ ਦਿਲ ਯੇ ਪੁਕਾਰੇ ਆਜਾ' (Mera Dil Yeh Pukare Aaja) ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਨੇ ਗਾਇਆ ਸੀ। ਇਸ ਗੀਤ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਰੀਮਿਕਸ ਵਰਜ਼ਨ ਨੂੰ ਭਾਰਤ ਹੀ ਨਹੀਂ ਪਾਕਿਸਤਾਨ 'ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹੁਣ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸੈਲਬਸ ਵੀ ਇਸ ਗੀਤ ਉੱਤੇ ਵੀਡੀਓ ਬਣਾ ਰਹੇ ਹਨ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਵੀ ਇਸ ਟ੍ਰੈਂਡਿੰਗ ਗੀਤ ਉੱਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆਈ।

ਕੈਟਰੀਨਾ ਕੈਫ ਅਕਸਰ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕੈਟਰੀਨਾ ਕੈਫ ਨੇ 'ਮੇਰਾ ਦਿਲ ਯੇ ਪੁਕਾਰੇ ਆਜਾ' ਗੀਤ 'ਤੇ ਵੀਡੀਓ ਬਣਾ ਕੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਵੀਡੀਓ 'ਚ ਅਭਿਨੇਤਰੀ ਹਲਕੇ ਨੀਲੇ ਰੰਗ ਦੀ ਡਿਜ਼ਾਈਨਰ ਸਾੜ੍ਹੀ ਪਹਿਨੇ ਹੋਏ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਇਸ ਗੀਤ ਉੱਤੇ ਲਿਪਸਿੰਗ ਕਰਦੀ ਹੋਈ ਤੇ ਸ਼ਾਨਦਾਰ ਐਕਸਪ੍ਰੈਸ਼ਨ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ 'ਚ ਲਿਖਿਆ, 'ਮੇਰਾ ਦਿਲ ਯੇ ਪੁਕਾਰੇ ਆਜਾ 🎶' । ਕੈਟਰੀਨਾ ਕੈਫ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ: ਸ਼ਰਧਾ ਕਪੂਰ ਨਿਭਾਵੇਗੀ ਇਸ ਦਮਦਾਰ ਕਾਸ਼ਮੀਰੀ ਕੁੜੀ ਦਾ ਕਿਰਦਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਅਦਾਕਾਰਾ ਦੇ ਫੈਨਜ਼ ਤੇ ਕਈ ਸੈਲਬਸ ਉਨ੍ਹਾਂ ਦੀ ਇਸ ਵੀਡੀਓ 'ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ, ਵਿੱਕੀ ਭਾਈ ਤੁਹਾਨੂੰ ਦੇਖ ਰਹੇ ਹਨ। ਦੂਜੇ ਨੇ ਲਿਖਿਆ, ਵਿੱਕੀ ਭਰਾ, ਭਾਬੀ ਬੁਲਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕਈ ਲੋਕਾਂ ਨੇ ਹਾਰਟ ਈਮੋਜੀ ਵੀ ਸ਼ੇਅਰ ਕੀਤੇ ਹਨ। ਹੁਣ ਤੱਕ ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।
View this post on Instagram