
Shraddha Kapoor to play Kashmiri girl role : ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਫ਼ਿਲਮ ਵਿੱਚ ਆਪਣੇ ਕਿਰਦਾਰ ਬਖੂਬੀ ਨਿਭਾਉਣ ਲਈ ਮਸ਼ਹੂਰ ਹੈ। ਸ਼ਰਧਾ ਕਪੂਰ ਇੱਕ ਸ਼ਾਨਦਾਰ ਕਲਾਕਾਰ ਹੈ, ਇਹ ਸਭ ਜਾਣਦੇ ਹਨ। ਜਲਦ ਹੀ ਸ਼ਰਧਾ ਇੱਕ ਵਾਰ ਫਿਰ ਇੱਕ ਹੋਰ ਵੱਡਾ ਕਿਰਦਾਰ ਨਿਭਾਉਣ ਜਾ ਰਹੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ਰਧਾ ਕਪੂਰ ਜਲਦ ਹੀ ਆਪਣੀ ਨਵੀਂ ਫ਼ਿਲਮ ਵਿੱਚ ਇੱਕ ਬਹਾਦਰ ਕਸ਼ਮੀਰੀ ਕੁੜੀ ਦੇ ਕਿਰਦਾਰ ਵਿੱਚ ਵਿਖਾਈ ਦੇਵੇਗੀ। ਦਰਅਸਲ ਸ਼ਰਧਾ, ਅੱਤਵਾਦੀਆਂ ਨੂੰ ਮਾਤ ਦੇਣ ਵਾਲੀ ਬਹਾਦਰ ਕਸ਼ਮੀਰੀ ਕੁੜੀ ਰੁਖ਼ਸਾਨਾ ਕੌਸਰ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।
ਇੱਕ ਮੀਡੀਆ ਹਾਊਸ ਨਾਲ ਗੱਲ ਕਰਦੇ ਹੋਏ, ਇੱਕ ਸੂਤਰ ਨੇ ਖੁਲਾਸਾ ਕੀਤਾ, 'ਇਸ ਫ਼ਿਲਮ ਦੇ ਨਿਰਮਾਤਾ ਰੁਖ਼ਸਾਨਾ ਦੇ ਕਿਰਦਾਰ ਲਈ ਕਿਸੇ ਅਜਿਹੀ ਹੀਰੋਇਨ ਦੀ ਤਲਾਸ਼ ਕਰ ਰਹੇ ਸਨ ਜੋ ਸਕਰੀਨ 'ਤੇ 20 ਸਾਲ ਦੀ ਉਮਰ ਦੀ ਦਿਖਾਈ ਦਵੇ, ਸ਼ਰਧਾ ਕਪੂਰ ਯਕੀਨੀ ਤੌਰ 'ਤੇ ਇਸ ਕਿਰਦਾਰ ਲਈ ਫਿਟ ਨਜ਼ਰ ਆਈ। ਇਸੇ ਲਈ ਉਸ ਨੂੰ ਇਹ ਫ਼ਿਲਮ ਮਿਲੀ ਹੈ।

ਦੱਸ ਦੇਈਏ ਕਿ ਸ਼ਰਧਾ ਦੀ ਟੀਮ ਨੇ ਇਸ 'ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਦਾਕਾਰਾ ਦੀ ਟੀਮ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਇੱਕ ਅਧਿਕਾਰਤ ਅਪਡੇਟ ਜਲਦੀ ਹੀ ਆ ਜਾਵੇਗਾ।
ਕੌਣ ਹੈ ਰੁਖ਼ਸਾਨਾ ਕੌਸਰ ?
ਰੁਖ਼ਸਾਨਾ ਕੌਸਰ ਦੀ ਗੱਲ ਕਰੀਏ ਤਾਂ ਇਹ ਨੌਜਵਾਨ ਕਸ਼ਮੀਰੀ ਲੜਕੀ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਆਪਣੀ ਰਿਹਾਇਸ਼ 'ਤੇ ਲਸ਼ਕਰ ਦੇ ਇੱਕ ਅੱਤਵਾਦੀ ਨੂੰ ਮਾਰਨ ਅਤੇ ਦੂਜੇ ਨੂੰ ਜ਼ਖਮੀ ਕਰਨ ਤੋਂ ਬਾਅਦ ਰਾਤੋ-ਰਾਤ ਸੁਰਖੀਆਂ 'ਚ ਆ ਗਈ ਸੀ। ਸਤੰਬਰ 2009 ਵਿੱਚ ਰਾਤ ਦੇ ਸਮੇਂ ਅੱਤਵਾਦੀਆਂ ਦਾ ਇੱਕ ਗਰੁੱਪ ਜ਼ਬਰਨ ਉਸ ਦੇ ਘਰ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਰੁਖ਼ਸਾਨਾ ਕੌਸਰ ਨੇ ਆਪਣੇ ਭਰਾ ਨਾਲ ਮਿਲ ਕੇ ਅੱਤਵਾਦੀ ਅਬੂ ਓਸਾਮਾ ਨੂੰ ਕਾਬੂ ਕਰ ਲਿਆ, ਤੇ ਉਸ ਦੀ ਏਕੇ-47 ਖੋਹ ਲਈ ਅਤੇ ਉਸਨੂੰ ਗੋਲੀ ਮਾਰ ਦਿੱਤੀ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਹੋਏ ਪੂਰੇ, ਭਰਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖ਼ਾਨ
ਸ਼ਰਧਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਦਿਨੇਸ਼ ਵਿਜਾਨ ਦੀ ਫ਼ਿਲਮ ਇਸਤਰੀ-2 ਅਤੇ ਲਵ ਰੰਜਨ ਦੀ ਅਨਟਾਈਟਲ ਫ਼ਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਹਾਲ ਹੀ 'ਚ ਵਰੁਣ ਧਵਨ ਨਾਲ ਫ਼ਿਲਮ 'ਭੇੜੀਆ' 'ਚ ਨਜ਼ਰ ਆ ਚੁੱਕੀ ਹੈ।