ਕਰਨ ਜੌਹਰ ਦੇ ਸ਼ੋਅ ‘ਚ ਕੈਟਰੀਨਾ ਕੈਫ ਨੇ ਆਲੀਆ ਭੱਟ ਨੂੰ ਦਿੱਤੀ ਇਹ ਸਲਾਹ, ਦੇਖੋ ਇਹ ਮਜ਼ੇਦਾਰ ਵੀਡੀਓ

written by Lajwinder kaur | September 05, 2022

Actress Katrina Kaif suggests ‘suhaagdin’ idea after Alia Bhatt's comment: ਕੌਫੀ ਵਿਦ ਕਰਨ 7 ਦੇ 10ਵੇਂ ਐਪੀਸੋਡ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਟ੍ਰੇਲਰ ਹੁਣ ਤੱਕ ਰਿਲੀਜ਼ ਹੋਏ ਸ਼ੋਅ ਦੇ ਸਭ ਤੋਂ ਮਜ਼ੇਦਾਰ ਟ੍ਰੇਲਰ ਵਿੱਚੋਂ ਇੱਕ ਹੈ। ਜਾਰੀ ਕੀਤੇ ਗਏ ਟ੍ਰੇਲਰ ਵੀਡੀਓ 'ਚ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਇਕੱਠੇ ਨਜ਼ਰ ਆ ਰਹੇ ਹਨ। ਇਸ ਤਿਕੜੀ ਨੂੰ ਕਰਨ ਜੌਹਰ ਦੇ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੰਦੇ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ : ਸਰਗੁਣ ਮਹਿਤਾ ਖੱਟ ਰਹੀ ਹੈ ਵਾਹ ਵਾਹੀ, ਫ਼ਿਲਮ ‘ਕਠਪੁਤਲੀ’ ਨੰਬਰ ਇੱਕ 'ਤੇ ਕਰ ਰਹੀ ਟ੍ਰੈਂਡ, ਅਦਾਕਾਰਾ ਨੇ ਸਾਂਝੀ ਕੀਤੀ ਪੋਸਟ

katrina kaif on kwk7 image source Instagram

ਆਲੀਆ ਲਈ ਕੈਟਰੀਨਾ ਦਾ  ਸੁਝਾਅ-

ਸ਼ੋਅ ਦੇ ਰਿਲੀਜ਼ ਹੋਏ ਇਸ ਤਾਜ਼ਾ ਪ੍ਰੋਮੋ ‘ਚ ਕਰਨ ਜੌਹਰ ਨੇ ਕੈਟਰੀਨਾ ਕੈਫ ਤੋਂ ਆਲੀਆ ਵੱਲੋਂ ਸੁਹਾਗਰਾਤ ਵਾਲੇ ਪ੍ਰਸ਼ਨ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ। ਕਰਨ ਆਲੀਆ ਦੇ ਵਾਇਰਲ ਬਿਆਨ 'ਤੇ ਪੁੱਛਦਾ ਹੈ ਕਿ ਉਹ ਤਾਂ ਆਪਣੇ ਵਿਆਹ ਦੌਰਾਨ ਸੁਹਾਗਰਾਤ ਲਈ ਬਹੁਤ ਥੱਕ ਗਈ ਸੀ ...ਇਸ ਬਾਰੇ ਉਹ ਕੀ ਕਹਿਣਾ ਚਾਹੇਗੀ?

katrina and karan image source Instagram

ਕੈਟਰੀਨਾ ਨੇ ਕਿਹਾ, 'ਇਹ ਸੁਹਾਗਦਿਨ ਕਿਉਂ ਨਹੀਂ ਹੋ ਸਕਦਾ'। ਕੈਟਰੀਨਾ ਦੇ ਜਵਾਬ 'ਤੇ ਕਰਨ, ਸਿਧਾਰਥ ਅਤੇ ਈਸ਼ਾਨ ਨੇ ਤਾੜੀਆਂ ਵਜਾ ਕੇ ਤਾਰੀਫ ਕੀਤੀ। ਮਜ਼ੇਦਾਰ ਅਤੇ ਮਜ਼ਾਕ ਨਾਲ ਭਰੇ ਇਸ ਐਪੀਸੋਡ ਦਾ ਪ੍ਰੋਮੋ ਵੀਡੀਓ ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਕਰਨ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, ਕੌਫੀ ਦੇ ਸੋਫੇ 'ਤੇ ਬੇਅੰਤ ਹੱਸਣ ਵਾਲੀ ਇਹ ਤਿਕੜੀ। ਕਰਨ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੂੰ ਇਸ ਐਪੀਸੋਡ ਲਈ ਸੁਪਰ ਐਕਸਾਈਟਿਡ ਵਰਗੇ ਕਮੈਂਟਸ ਵੀ ਮਿਲ ਰਹੇ ਹਨ।

karan show image source Instagram

ਪ੍ਰੋਮੋ 'ਚ ਦੇਖ ਸਕਦੇ ਹੋ ਕਰਨ ਨੇ ਈਸ਼ਾਨ ਖੱਟਰ ਤੇ ਸਿਧਾਂਤ ਤੋਂ ਵੀ ਕਈ ਸਵਾਲ ਪੁੱਛੇ, ਜਿਸ ਦੇ ਉਨ੍ਹਾਂ ਨੇ ਮਜ਼ੇਦਾਰ ਜਵਾਬ ਦਿੱਤੇ। ਇਸ ਤੋਂ ਬਾਅਦ ਕਰਨ ਨੇ ਕੈਟਰੀਨਾ ਨੂੰ ਪੁੱਛਿਆ ਕਿ ਉਸ ਨੇ ਹਾਲ ਹੀ ਵਿੱਚ ਕਿਸਦਾ ਇੰਸਟਾਗ੍ਰਾਮ ਚੈੱਕ ਕੀਤਾ ਹੈ। ਕੈਟਰੀਨਾ ਨੇ ਕਿਹਾ ਕਿ ਹਾਲ ਹੀ 'ਚ ਮੈਂ ਰਣਵੀਰ ਸਿੰਘ ਦੇ ਪੇਜ 'ਤੇ ਗਈ ਸੀ। ਦੱਸ ਦਈਏ ਇਹ ਤਿੰਨੋਂ ਕਲਾਕਾਰ Phone Bhoot ਟਾਈਟਲ ਹੇਠ ਬਣੀ ਫ਼ਿਲਮ ‘ਚ ਨਜ਼ਰ ਆਉਣਗੇ।

 

View this post on Instagram

 

A post shared by Karan Johar (@karanjohar)

You may also like