
Katrina Kaif viral video: ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨਾਲ ਵਿਆਹ ਕਰਨ ਤੋਂ ਬਾਅਦ ਕੈਟਰੀਨਾ ਕੈਫ ਬਿਲਕੁਲ ਨਵੇਂ ਲੁੱਕ ਅਤੇ ਮੂਡ 'ਚ ਨਜ਼ਰ ਆਉਣ ਲੱਗੀ ਹੈ। ਹਾਲ ਹੀ 'ਚ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਪੂਰੀ ਤਰ੍ਹਾਂ ਰਵਾਇਤੀ ਗੈਟਪ 'ਚ ਦੇਖਿਆ ਗਿਆ।
ਹੋਰ ਪੜ੍ਹੋ: ਸਾਮੰਥਾ ਰੂਥ ਨਾਲ ਤਲਾਕ ਤੋਂ ਬਾਅਦ ਐਕਟਰ ਨਾਗਾ ਚੈਤਨਿਆ ਇਸ ਅਭਿਨੇਤਰੀ ਨੂੰ ਕਰ ਰਹੇ ਡੇਟ? ਤਸਵੀਰਾਂ ਹੋਈਆਂ ਵਾਇਰਲ

ਕੈਟਰੀਨਾ ਕੈਫ ਨੇ ਲਾਲ-ਗੁਲਾਬੀ ਰੰਗ ਵਾਲਾ ਸੂਟ ਪਾਇਆ ਹੋਇਆ ਸੀ ਅਤੇ ਨਾਲ ਹੀ ਦੁਪੱਟਾ ਵੀ ਲਿਆ ਹੋਇਆ ਸੀ। ਅਭਿਨੇਤਰੀ ਨੇ ਸਿਲਵਰ ਜੁੱਤੀ ਪਾਈ ਹੋਈ ਸੀ ਅਭਿਨੇਤਰੀ ਨੂੰ ਇਸ ਲੁੱਕ 'ਚ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਪ੍ਰਭਾਵਿਤ ਹੋਏ ਅਤੇ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ। ਉਸ ਦੇ ਇਸ ਵੀਡੀਓ 'ਤੇ ਲੋਕਾਂ ਦੀ ਪ੍ਰਤੀਕਿਰਿਆ ਬਾਰੇ ਗੱਲ ਕਰਦੇ ਹੋਏ ਇਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਤੁਸੀਂ ਸ਼ਾਨਦਾਰ ਲੱਗ ਰਹੇ ਹੋ।'

ਦੱਸ ਦੇਈਏ ਕਿ ਪਿਛਲੇ ਸਾਲ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਹੋਇਆ ਸੀ। ਬਹੁਤ ਜਲਦ ਇਹ ਜੋੜਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆਉਣਗੇ। ਵਿਆਹ ਤੋਂ ਬਾਅਦ ਕਈ ਵਾਰ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ, ਜੋ ਸਿਰਫ ਅਫਵਾਹਾਂ ਸਾਬਤ ਹੋਈਆਂ ਹਨ। ਕੈਟਰੀਨਾ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਫ਼ਿਲਮ ‘ਫੋਨ ਭੂਤ’ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਹਨ।

View this post on Instagram