
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੀ ਇਹ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਪਿਛਲੇ ਸਾਲ ਆਪਣੇ ਵਿਆਹ ਦੇ ਬਾਅਦ ਤੋਂ ਹੀ ਅਦਾਕਾਰਾ ਆਪਣੇ ਪਤੀ ਅਭਿਨੇਤਾ ਵਿੱਕੀ ਕੌਸ਼ਲ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਕੈਟਰੀਨਾ ਕੈਫ ਨੇ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ 'ਚ ਕੈਟਰੀਨਾ ਚਿੱਟੇ ਰੰਗ ਦੇ ਸਵਿਮਸੂਟ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ।
ਤਸਵੀਰ ਨੂੰ ਪੋਸਟ ਕਰਦੇ ਹੋਏ ਕੈਟਰੀਨਾ ਨੇ ਖੂਬਸੂਰਤ ਕੈਪਸ਼ਨ ਦਿੱਤਾ ਹੈ Me and mine 🤍🤍। ਵਿਆਹ ਤੋਂ ਬਾਅਦ ਆਪੋ ਆਪਣੇ ਪ੍ਰੋਜੈਕਟ ਵਿੱਚ ਰੁੱਝੇ ਹੋਏ ਇਸ ਜੋੜੇ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਉਹ ਇੱਕ ਦੂਜੇ ਨਾਲ ਕੁਆਲਟੀ ਟਾਈਮ ਬਤੀਤ ਕਰਦੇ ਨਜ਼ਰ ਆਉਂਦੇ ਹਨ।
ਤਸਵੀਰ 'ਚ ਕੈਟਰੀਨਾ ਪਤੀ ਨੂੰ ਪਿਆਰ ਨਾਲ ਗਲੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਵਿੱਕੀ ਵੀ ਆਪਣੀ ਬਾਡੀ ਫਲਾਂਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪੂਲ 'ਚ ਕਲਿੱਕ ਕੀਤੀ ਗਈ ਤਸਵੀਰ 'ਚ ਇਹ ਜੋੜਾ ਕਾਫੀ ਰੋਮਾਂਟਿਕ ਨਜ਼ਰ ਆ ਰਿਹਾ ਹੈ।

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਫੈਨਜ਼ ਕਮੈਂਟ ਲਿਖ ਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਪਰਫੈਕਟ ਬੋਥ ਆਫ ਯੂ, ਬਲੈਸ ਬੋਥ ਆਫ ਯੂ। " ਇੱਕ ਹੋਰ ਯੂਜ਼ਰ ਨੇ ਲਿਖਿਆ ਪਰਫੈਕਟ ਕਪਲ। ਕਈ ਫੈਨਜ਼ ਨੇ ਦੋਹਾਂ ਦੀ ਇਸ ਤਸਵੀਰ ਦੇ ਉੱਤੇ ਹਾਰਟ ਈਮੋਜੀ ਬਣਾ ਕੇ ਆਪਣਾ ਪਿਆਰ ਵਿਖਾਇਆ ਹੈ।
ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਨੇ ਬੀਤੇ ਸਾਲ 9 ਦਸੰਬਰ ਨੂੰ ਵਿਆਹ ਕੀਤਾ ਹੈ। ਹਾਲਾਂਕਿ ਵਿਆਹ ਤੋਂ ਪਹਿਲਾਂ ਦੋਹਾਂ ਨੇ ਕਦੇ ਵੀ ਮੀਡੀਆ ਦੇ ਸਾਹਮਣੇ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ ਸੀ।

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ 'ਟਾਈਗਰ 3' 'ਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ 2023 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਉਹ ਸ਼੍ਰੀਰਾਮ ਰਾਘਵਨ ਦੀ 'ਮੈਰੀ ਕ੍ਰਿਸਮਸ' ਫਿਲਮ ਕਰ ਰਹੀ ਹੈ। ਉਹ ਪ੍ਰਿਯੰਕਾ ਚੋਪੜਾ ਅਤੇ ਆਲਿਆ ਭੱਟ ਦੇ ਨਾਲ ਫਰਹਾਨ ਅਖਤਰ ਦੀ ਫ਼ਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ।
ਹੋਰ ਪੜ੍ਹੋ: ਕਪਿਲ ਸ਼ਰਮਾ ਨੇ ਫਿਲਮ ਮਾਂ ਲਈ ਦਿਵਿਆ ਦੱਤਾ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਵਧਾਈ
ਜੇਕਰ ਵਿੱਕੀ ਕੌਸ਼ਲ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਸੈਮ ਬਹਾਦੁਰ' ਅਤੇ 'ਦਿ ਅਮਰ ਅਸ਼ਵਥਾਮਾ' ਫਿਲਮਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਫ਼ਿਲਮ 'ਗੋਵਿੰਦਾ ਮੇਰਾ ਨਾਂਮ' 'ਚ ਵੀ ਨਜ਼ਰ ਆਉਣਗੇ।