ਕੈਟਰੀਨਾ ਕੈਫ ਨੇ ਸ਼ੇਅਰ ਕਰ ਦਿੱਤਾ ਆਪਣੇ ਬੈੱਡਰੂਮ ਤੋਂ ਅਜਿਹਾ ਵੀਡੀਓ, ਪਤੀ ਵਿੱਕੀ ਕੌਸ਼ਲ ਦੀ ਵੀ ਉੱਡੀ ਨੀਂਦ, ਵੀਡੀਓ ਹੋਇਆ ਵਾਇਰਲ

written by Lajwinder kaur | October 26, 2022 03:49pm

Katrina Kaif has a ‘loving wake up call’ : ਬਾਲੀਵੁੱਡ ਦਾ ਕਿਊਟ ਜੋੜਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜੋ ਕਿ ਅਕਸਰ ਹੀ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਪ੍ਰਸ਼ੰਸਕ ਵੀ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉੱਤੇ ਖੂਬ ਪਿਆਰ ਲੁਟਾਉਂਦੇ ਹਨ। ਹਾਲ ਹੀ 'ਚ ਦੋਹਾਂ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਦੀਵਾਲੀ ਮਨਾਈ ਹੈ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀਆਂ ਹਨ।

ਇਸ ਦੌਰਾਨ ਕੈਟਰੀਨਾ ਨੇ ਵਿੱਕੀ ਦਾ ਇੱਕ ਕਿਊਟ ਅਤੇ ਮਜ਼ਾਕੀਆ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਜਿਸ 'ਚ ਕੈਟਰੀਨਾ ਆਪਣੇ ਪਤੀ ਦੇ ਨਾਲ ਸਵੇਰੇ-ਸਵੇਰੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਇਸ ਵੀਡੀਓ 'ਚ ਕੈਟਰੀਨਾ ਵਿੱਕੀ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਫੋਨ ਭੂਤ' ਦਾ ਡਾਇਲਾਗ ਬੋਲ ਕੇ ਨੀਂਦ ਤੋਂ ਜਗਾਉਂਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਲਓ ਜੀ ਦੇਵ ਖਰੌੜ ਦੀ ਫ਼ਿਲਮ ‘ਬਲੈਕੀਆ 2’ ਦੀ ਰਿਲੀਜ਼ ਡੇਟ ਦਾ ਹੋਇਆ ਖੁਲਾਸਾ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Image Source: Instagram

ਕੈਟਰੀਨਾ ਕੈਫ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਵਿੱਕੀ ਕੌਸ਼ਲ ਗੂੜ੍ਹੀ ਨੀਂਦ 'ਚ ਸੁੱਤੇ ਨਜ਼ਰ ਆ ਰਹੇ ਹਨ। ਫਿਰ ਕੈਟਰੀਨਾ ਵਿੱਕੀ ਕੋਲ ਜਾਂਦੀ ਹੈ ਅਤੇ ਕਹਿਣਾ ਸ਼ੁਰੂ ਕਰਦੀ ਹੈ ਕਿ ‘ਮੈਂ ਭੂਤ ਹੂੰ - ਮੈਂ ਏਕ ਭੂਤ ਹੂੰ’। ਜਿਸ ਤੋਂ ਬਾਅਦ ਵਿੱਕੀ ਡਰ ਕੇ ਉੱਠਦਾ ਹੈ ਅਤੇ ਆਪਣੀ ਪਤਨੀ ਕੈਟਰੀਨਾ ਵੱਲ ਦੇਖਦਾ ਹੈ। ਇਸ ਤੋਂ ਬਾਅਦ ਅਦਾਕਾਰਾ ਫਿਰ ਤੋਂ ਉਹੀ ਡਾਇਲਾਗ ਬੋਲਦੀ ਹੈ। ਪਰ ਉੱਠਣ ਦੀ ਬਜਾਏ, ਵਿੱਕੀ ਕੌਸ਼ਲ ਆਪਣਾ ਮੂੰਹ ਕੰਬਲ ਨਾਲ ਢੱਕ ਕੇ ਦੁਬਾਰਾ ਸੌਂ ਜਾਂਦਾ ਹੈ।

vicky kaushal and katrina kaif fist diwali Image Source: Instagram

ਵੀਡੀਓ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਮਜ਼ਾਕੀਆ ਕੈਪਸ਼ਨ ਵੀ ਲਿਖਿਆ ਹੈ। ਕੈਟ ਨੇ ਲਿਖਿਆ, "ਪਤਨੀ ਦਾ ਪਤੀ ਨੂੰ ਨੀਂਦ ਤੋਂ ਜਗਾਉਣ ਦਾ ਪਿਆਰ ਭਰਿਆ ਅੰਦਾਜ਼।" ਤੇ ਨਾਲ ਹੀ ਮਜ਼ਾਕੀਆ ਅੰਦਾਜ਼ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ। ਕੁਝ ਹੀ ਸਮੇਂ ਵਿੱਚ ਇਸ ਵੀਡੀਓ ਉੱਤੇ 8 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪੋ ਆਪਣੀ ਮਜ਼ਾਕੀਆ ਟਿੱਪਣੀਆਂ ਦੇ ਰਹੇ ਹਨ।

Image Source: Instagram

ਦਰਅਸਲ, ਵੀਡੀਓ ਵਿੱਚ ਕੈਟਰੀਨਾ ਜੋ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ, ਉਹ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਫੋਨ ਭੂਤ' ਦਾ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ 'ਚ ਕੈਟਰੀਨਾ ਭੂਤ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਵੀ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਇੱਕ ਹਾਰਰ ਕਾਮੇਡੀ ਹੈ। ਜੋ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

View this post on Instagram

 

A post shared by Katrina Kaif (@katrinakaif)

You may also like