Trending:
ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ‘ਕੰਮ ਵੈਲੀਆਂ ਵਾਲੇ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਕੌਰ ਬੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । ਕੌਰ ਬੀ (Kaur B) ਅਤੇ ਦਿਲਪ੍ਰੀਤ ਢਿੱਲੋਂ (Dilpreet Dhillon) ਦਾ ਨਵਾਂ ਗੀਤ (New Song) ‘ਕੰਮ ਵੈਲੀਆਂ ਵਾਲੇ’ (Kam Velliyan Wale) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੁੱਖ ਸੰਧੂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਇੰਸਪੈਕਟਰ ਨੇ ਅਤੇ ਗੀਤ ਦੀ ਫੀਚਰਿੰਗ ‘ਚ ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਨਜ਼ਰ ਆ ਰਹੇ ਹਨ । ਗੀਤ ‘ਚ ਵੈਲੀਆਂ ਦੀ ਗੱਲ ਕੌਰ ਬੀ ਨੇ ਕੀਤੀ ਹੈ ।
image From kaur b song
ਹੋਰ ਪੜ੍ਹੋ : ਕਿਸਾਨਾਂ ਦੀ ਜਲਦ ਹੋ ਸਕਦੀ ਹੈ ਘਰ ਵਾਪਸੀ, ਅਦਾਕਾਰ ਦਰਸ਼ਨ ਔਲਖ ਨੇ ਕਿਸਾਨਾਂ ਦੀ ਜਿੱਤ ‘ਤੇ ਦਿੱਤੀ ਵਧਾਈ
ਇਸ ਗੀਤ ‘ਚ ਉਨ੍ਹਾਂ ਨੇ ਇੱਕ ਅਜਿਹੇ ਵੈਲੀ ਗੱਭਰੂ ਦੀ ਗੱਲ ਕੀਤੀ ਹੈ ਜਿਸ ਦੇ ਕੰਮਾਂ ਤੋਂ ਮੁਟਿਆਰ ਕਾਫੀ ਪਰੇਸ਼ਾਨ ਰਹਿੰਦੀ ਹੈ । ਕਿਉਂਕਿ ਇਹ ਗੱਭਰੂ ਇਸ ਮੁਟਿਆਰ ਨੂੰ ਏਨਾਂ ਕੁ ਜ਼ਿਆਦਾ ਇਹ ਗੱਭਰੂ ਪਸੰਦ ਹੈ ਕਿ ਉਹ ਉਸ ਨੂੰ ਛੱਡ ਵੀ ਨਹੀਂ ਸਕਦੀ ।
image From kaur b song
ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦਾ ਇਹ ਗੀਤ ਸਰੋਤਿਆਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਵੀ ਆਪਣੇ ਵੱਖਰੇ ਅੰਦਾਜ਼ ਦੇ ਗੀਤਾਂ ਦੇ ਲਈ ਜਾਣੇ ਜਾਂਦੇ ਹਨ । ਦੋਵਾਂ ਦੀ ਕਮਿਸਟਰੀ ਸਰੋਤਿਆਂ ਨੂੰ ਵੀ ਵਧੀਆ ਲੱਗ ਰਹੀ ਹੈ । ਦਿਲਪ੍ਰੀਤ ਢਿੱਲੋਂ ਨੇ ਹੁਣ ਤੱਕ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਲਗਾਤਾਰ ਦਿੰਦੇ ਆ ਰਹੇ ਹਨ । ਦਿਲਪ੍ਰੀਤ ਢਿੱਲੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹੇ ਸਨ । ਪਰ ਹੁਣ ਉਨ੍ਹਾਂ ਦੀ ਜ਼ਿੰਦਗੀ ਹੌਲੀ-ਹੌਲੀ ਪਟੜੀ ‘ਤੇ ਆ ਚੁੱਕੀ ਹੈ ।