ਜਦੋਂ ਕੌਰ ਬੀ ਤੇ ਸ਼ਿਪਰਾ ਗੋਇਲ ਹੋਏ ਇਕੱਠੇ ਤਾਂ ਹੋਇਆ ਕੁਝ ਅਜਿਹਾ , ਦੇਖੋ ਵੀਡੀਓ

written by Aaseen Khan | January 07, 2019

ਜਦੋਂ ਕੌਰ ਬੀ ਤੇ ਸ਼ਿਪਰਾ ਗੋਇਲ ਹੋਏ ਇਕੱਠੇ ਤਾਂ ਹੋਇਆ ਕੁਝ ਅਜਿਹਾ , ਦੇਖੋ ਵੀਡੀਓ : ਪੰਜਾਬੀ ਗਾਇਕ ਕੌਰ ਬੀ ਅਤੇ ਸ਼ਿਪਰਾ ਗੋਇਲ ਦੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਉਹ ਫੀਮੇਲ ਆਰਟਿਸਟ ਹਨ , ਜਿਹੜੀਆਂ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੀਆਂ ਹਨ। ਕੌਰ ਬੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਕੌਰ ਬੀ ਅਤੇ ਸ਼ਿਪਰਾ ਗੋਇਲ ਦੋਨਾਂ ਦੀ ਪਿਆਰੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਜੀ ਹਾਂ ਕੌਰ ਬੀ ਅਤੇ ਸ਼ਿਪਰਾ ਗੋਇਲ ਇਕੱਠੇ ਕੌਰ ਬੀ ਦਾ ਗਾਣਾ 'ਜੁੱਤੀ ਪਟਿਆਲੇ ਦੀ' ਗਾਉਂਦੀਆਂ ਨਜ਼ਰ ਆ ਰਹੀਆਂ ਹਨ। ਕੌਰ ਬੀ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ' ਜਦੋਂ ਅਸੀਂ ਪਹਿਲੀ ਵਾਰ ਮਿਲੀਆਂ ਸੀ, 2 ਡਾਰਲਿੰਗਜ਼ ਅਮੇਜ਼ਿੰਗ ਵੌਹਕਲਿਸ੍ਟ'। https://www.instagram.com/p/BsU9amSnPEG/ ਵੀਡੀਓ ਦੇ ਅਖੀਰ 'ਚ ਸ਼ਿਪਰਾ ਗੋਇਲ ਕੌਰ ਬੀ ਦੇ ਗਾਣੇ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਕੌਰ ਬੀ ਨੇ ਵੀ ਵੀਡੀਓ ਦੀ ਕੈਪਸ਼ਨ 'ਚ ਸ਼ਿਪਰਾ ਗੋਇਲ ਦੀ ਤਾਰੀਫ ਕੀਤੀ ਹੈ। ਕੈਪਸ਼ਨ ਤੋਂ ਲੱਗਦਾ ਹੈ ਕਿ ਇਹ ਵੀਡੀਓ ਪੁਰਾਣਾ ਹੈ , ਜਿਸ ਨੂੰ ਕੌਰ ਬੀ ਵੱਲੋਂ ਹੁਣ ਸ਼ੇਅਰ ਕੀਤਾ ਹੈ। ਕੌਰ ਬੀ ਅਤੇ ਸ਼ਿਪਰਾ ਗੋਇਲ ਦੀ ਜੁਗਲੀਬੰਦੀ ਕਿਸੇ ਆਫੀਸ਼ੀਅਲ ਗਾਣੇ 'ਚ ਤਾਂ ਵੇਖਣ ਨੂੰ ਨਹੀਂ ਮਿਲੀ ਪਰ ਇੰਸਟਾਗ੍ਰਾਮ ਦੀ ਇਸ ਵੀਡੀਓ 'ਚ ਦੋਨੋ ਖੂਬਸੂਰਤ ਸਿੰਗਰਾਂ ਅਤੇ ਪਿਆਰੀਆਂ ਅਵਾਜ਼ਾਂ ਇਕੱਠੀਆਂ ਸੁਣਨ ਨੂੰ ਮਿਲ ਗਈਆਂ। https://www.instagram.com/p/BrsbuCXnDoC/ ਸ਼ਿਪਰਾ ਗੋਇਲ ਨੇ ਗੀਤ 4 ਬਾਏ 4 , ਅੱਖ ਜੱਟੀ ਦੀ , ਪਿੱਛੇ ਪਿੱਛੇ , ਛੋਟੀ ਛੋਟੀ ਗੱਲ , ਨਾਲ ਖਾਸੀ ਪ੍ਰਸਿੱਧੀ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਸ਼ਿਪਰਾ ਗੋਇਲ ਗੁਰਨਾਮ ਭੁੱਲਰ , ਰਵਿੰਦਰ ਗਰੇਵਾਲ , ਸੱਜਣ ਅਦੀਬ , ਅਤੇ ਬੱਬੂ ਮਾਨ ਵਰਗੇ ਵੱਡੇ ਵੱਡੇ ਸਿੰਗਰਾਂ ਨਾਲ ਗਾਣੇ ਗਾ ਚੁੱਕੇ ਹਨ। ਸ਼ਿਪਰਾ ਗੋਇਲ ਦੇ ਲਗਭਗ ਸਾਰੇ ਗਾਣਿਆਂ ਨੂੰ ਉਹਨਾਂ ਦੇ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਹੈ। ਹੋਰ ਵੇਖੋ : ਜੈਜ਼ੀ ਬੀ ਨੇ ਮੁੜ ਤੋਂ ਬਣਾਈ ਕੌਰ ਬੀ ਨਾਲ ਜੋੜੀ ,ਕੀ ਮੁੜ ਤੋਂ ਕਮਾਲ ਕਰ ਸਕੇਗੀ ਇਹ ਜੋੜੀ

Kaur B Share video with Shipra Goyal ਜਦੋਂ ਕੌਰ ਬੀ ਤੇ ਸ਼ਿਪਰਾ ਗੋਇਲ ਹੋਏ ਇਕੱਠੇ ਤਾਂ ਹੋਇਆ ਕੁਝ ਅਜਿਹਾ , ਦੇਖੋ ਵੀਡੀਓ
ਸੁਰੀਲੀ ਆਵਾਜ਼ ਦੀ ਮਲਿਕਾ ਕੌਰ ਬੀ ਬਜਟ , ਜੁੱਤੀ ਪਟਿਆਲੇ ਦੀ , ਪਰਾਂਦਾ , ਅੰਗੇਜਡ ਜੱਟੀ , ਵਰਗੇ ਗਾਣਿਆਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ। ਕੌਰ ਬੀ ਦਾ ਹਾਲ ਹੀ 'ਚ ਆਇਆ ਗੀਤ 'ਜੱਟ ਦਾ ਫਲੈਗ' ਜਿਸ 'ਚ ਕੌਰ ਬੀ ਦੇ ਨਾਲ ਜੈਜ਼ੀ ਬੀ ਨੇ ਵੀ ਸਾਥ ਨਿਭਾਇਆ ਕਾਫੀ ਸੁਪਰ ਹਿੱਟ ਰਿਹਾ ਹੈ। ਸਰੋਤਿਆਂ ਵੱਲੋਂ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

0 Comments
0

You may also like