ਕੌਰ ਬੀ ਨੇ ਆਪਣੇ ਭਰਾ ਦੇ ਜਨਮ-ਦਿਨ 'ਤੇ ਸਾਂਝੀ ਕੀਤੀ ਤਸਵੀਰ,ਭਰਾ ਲਈ ਲਿਖਿਆ ਇਹ ਮੈਸੇਜ

written by Shaminder | May 21, 2019

ਇੱਕ ਵੀਰ ਦਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ ! ਜੀ ਹਾਂ ਇਸ ਬੋਲੀ ਦੇ ਸ਼ਬਦ ਠੀਕ ਢੁੱਕਦੇ ਨੇ ਭਰਾਵਾਂ 'ਤੇ । ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਪਾਕ ਅਤੇ ਪਵਿੱਤਰ ਹੁੰਦਾ ਹੈ ਅਤੇ ਭੈਣਾਂ ਹਮੇਸ਼ਾ ਹੀ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਹਨ । ਹੋਰ ਵੇਖੋ:ਕੌਰ ਬੀ ਨੇ ਲਏ ਆਪਣੀ ਨਵੀਂ ਗੱਡੀ ‘ਤੇ ਝੂਟੇ,ਵੀਡੀਓ ਕੀਤਾ ਸਾਂਝਾ ! https://www.instagram.com/p/BxtSDfrHQZO/ ਕਿਉਂਕਿ ਮਾਤਾ ਪਿਤਾ ਤੋਂ ਬਾਅਦ ਭਰਾ ਹੀ ਧੀਆਂ ਦੇ ਪੇਕੇ ਹੁੰਦੇ ਹਨ ਅਤੇ ਸਹੁਰੇ ਘਰੋਂ ਜਦੋਂ ਕੋਈ ਧੀ ਆਉਂਦੀ ਹੈ ਅਤੇ ਭਰਾ ਭਰਜਾਈ ਨਾਲ ਉਸ ਦੀ ਸਾਂਝ ਹੁੰਦੀ ਹੈ । ਕੌਰ ਬੀ ਨੇ ਵੀ ਆਪਣੇ ਭਰਾ ਦੇ ਜਨਮ ਦਿਨ 'ਤੇ ਆਪਣੀ ਉਮਰ ਵੀ ਉਸ ਨੂੰ ਲੱਗ ਜਾਣ ਦੀ ਦੁਆ ਦਿੱਤੀ ਹੈ ਅਤੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਪ੍ਰਮਾਤਮਾ ਤੁਹਾਡਾ ਭਲਾ ਕਰੇ ਅਤੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ । https://www.instagram.com/p/Bxo5LI8n-zK/ ਕੌਰ ਬੀ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । [embed]https://www.instagram.com/p/Bxe7a_DHT5R/[/embed]  

0 Comments
0

You may also like