ਇਸ ਤੂਤ ਨੂੰ ਵੇਖ ਕੇ ਕੌਰ ਬੀ ਨੂੰ ਯਾਦ ਆ ਜਾਂਦੇ ਨੇ ਆਪਣੇ ਮਾੜੇ ਚੰਗੇ ਦਿਨ, ਵੀਡੀਓ ਸਾਂਝਾ ਕਰਕੇ ਦੱਸੀ ਤੂਤ ਨਾਲ ਜੁੜੀ ਕਹਾਣੀ

Written by  Shaminder   |  August 31st 2020 03:04 PM  |  Updated: August 31st 2020 03:04 PM

ਇਸ ਤੂਤ ਨੂੰ ਵੇਖ ਕੇ ਕੌਰ ਬੀ ਨੂੰ ਯਾਦ ਆ ਜਾਂਦੇ ਨੇ ਆਪਣੇ ਮਾੜੇ ਚੰਗੇ ਦਿਨ, ਵੀਡੀਓ ਸਾਂਝਾ ਕਰਕੇ ਦੱਸੀ ਤੂਤ ਨਾਲ ਜੁੜੀ ਕਹਾਣੀ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਕਿੰਨਾ ਕੁਝ ਬਦਲ ਗਿਆ ਵੇਖਦਿਆਂ ਹੀ ਵੇਖਦਿਆਂ, ਅੱਜ ਜਦੋਂ ਇਸ ਤੂਤ ਦੇ ਥੱਲੇ ਪਏ ਤਾਂ ਉਹੀ ਟਾਈਮ ਦੁਬਾਰਾ ਯਾਦ ਆ ਗਿਆ ।ਕੋਈ ਟਾਈਮ ਸੀ ਜਦੋਂ ਗਰੀਬੀ ਵੀ ਵੇਖੀ ਅਮੀਰੀ ਵੀ ਵੇਖੀ। ਉਦੋਂ ਨਾ ਕੋਈ ਏਸੀ ਸੀ ਅਤੇ ਨਾਂ ਕੁਝ ਹੋਰ ।

https://www.instagram.com/p/CEhdVZ8JxoP/

ਪਰ ਇਹ ਤੂਤ ਓਵੇਂ ਦਾ ਓਵੇਂ ਹੀ ਖੜਿਆ ਹੈ ।ਜੋ ਸਮਾਂ ਮੈਂ ਵੇਖਿਆ ਉਹ ਮੇਰੇ ਘਰ ਦਿਆਂ ਨੂੰ ਪਤਾ ਜਾਂ ਫਿਰ ਸਿਰਫ ਮੈਨੂੰ ।ਖੁਸ਼ ਵੀ ਆਂ ਤੇ ਥੋੜੀ ਇਮੋਸ਼ਨਲ ਬਈ ਕਦੇ ਕਦੇ ਕਿੰਨਾ ਕੁਝ ਪਾ ਲਿਆ ਤੇ ਕਿੰਨਾ ਕੁਝ ਗੁਆ ਲਿਆ। ਸ਼ਾਇਦ ਇਸੇ ਦਾ ਨਾਮ ਜ਼ਿੰਦਗੀ ਆ। ਚੰਗੇ ਮਾੜੇ ਲੋਕ ਬਹੁਤ ਮਿਲੇ ਜੋ ਦਿਲ ਤੋਂ ਸੀ ਅੱਜ ਵੀ ਨਾਲ ਨੇ ਤੇ ਜੋ ਦਿਮਾਗ ਤੋਂ ਸੀ ਉਨ੍ਹਾਂ ਨੂੰ ਰੱਬ ਆਪੇ ਹੀ ਦੂਰ ਕਰ ਦਿੰਦਾ ।

https://www.instagram.com/p/CEbHy4dJHOM/

ਰੱਬ ਜੋ ਵੀ ਕਰਦਾ ਅੱਗੇ ਅੱਗੇ ਪਤਾ ਲੱਗਦਾ ਕਿ ਸਭ ਚੰਗੇ ਲਈ, ਕੋਈ ਵੀ ਗੱਲ ਕਹਿ ਦੇਣੀ ਸੌਖੀ ਆ ਉਹਦੇ ਪਿੱਛੇ ਬੜੇ ਟਾਈਮ ਵੇਖੇ ਹੁੰਦੇ ਮਿਹਨਤ ਕਰਨ ਵਾਲੇ ਹਰ ਕਿਸੇ ਲਈ, ਇਸ ਲਈ ਦਿਲੋਂ ਪਿਆਰ ਆਉਂਦਾ ਸਭ ਲਈ।

https://www.instagram.com/p/CEOfZDMJMuQ/

ਸਭ ਕੁਝ ਆ ਹੁਣ ਪਰ ਤੁਸੀਂ ਨਹੀਂ ਓ ਵੱਡੇ ਡੈਡੀ, ਮਿਸ ਯੂ ਐਵਰੀ ਡੇ।ਪਲੀਜ਼ ਸਾਰੇ ਆਪਣੇ ਘਰ ਦਿਆਂ ਦੀ ਇੱਜ਼ਤ ਕਰਿਆ ਕਰੋ ਤੇ ਮਿਹਨਤ ਦਿਲੋਂ, ਫੇਰ ਕੋਈ ਵੀ ਸੁਫ਼ਨਾ ਪੂਰਾ ਕਰਨਾ ਔਖਾ ਨਹੀਂ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network