ਐਂਬੁਲੈਂਸ ਨੂੰ ਰਸਤਾ ਨਾ ਦੇਣ ’ਤੇ ਪਾਲੀਵੁੱਡ ਅਦਾਕਾਰਾ ਨੇ ਸੜਕ ’ਤੇ ਉਤਰ ਕੇ ਡਰਾਈਵਰਾਂ ਦੀ ਲਗਾਈ ਕਲਾਸ, ਵੀਡੀਓ ਹੋ ਰਿਹਾ ਵਾਇਰਲ

written by Rupinder Kaler | March 03, 2020

ਅਦਾਕਾਰਾ ਕਵਿਤਾ ਕੌਸ਼ਿਕ ਦੀ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੈ । ਹਾਲ ਹੀ ਵਿੱਚ ਉਹਨਾਂ ਨੇ ਉਹਨਾਂ ਡਰਾਈਵਰਾਂ ਦੀ ਕਲਾਸ ਲਗਾਈ ਹੈ ਜਿਹੜੇ ਐਂਬੁਲੈਂਸ ਨੂੰ ਰਸਤਾ ਨਹੀਂ ਦਿੰਦੇ । ਦਰਅਸਲ ਜਿਸ ਟ੍ਰੈਫਿਕ ਜਾਮ ਵਿੱਚ ਕਵਿਤਾ ਫਸੀ ਸੀ, ਉਸੇ ਜਾਮ ਵਿੱਚ ਐਂਬੁਲੈਂਸ ਵੀ ਫਸੀ ਸੀ । ਪਰ ਇਸ ਐਂਬੁਲੈਂਸ ਨੂੰ ਕੋਈ ਵੀ ਰਸਤਾ ਤੇਣ ਲਈ ਤਿਆਰ ਨਹੀਂ ਸੀ । ਬਸ ਫਿਰ ਕੀ ਸੀ ਕਵਿਤਾ ਕੌਸ਼ਿਕ ਨੇ ਉਹਨਾਂ ਡਰਾਈਵਰਾਂ ਨੂੰ ਲਤਾੜ ਦਿੱਤਾ ਜਿਹੜੇ ਐਂਬੁਲੈਂਸ ਨੂੰ ਰਸਤਾ ਨਹੀਂ ਸਨ ਦੇ ਰਹੇ ।

https://www.instagram.com/p/B8vuxCSljfv/

ਇਸ ਘਟਨਾ ਦਾ ਇੱਕ ਵੀਡੀਓ ਕਵਿਤਾ ਕੌਸ਼ਿਕ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਹੈ । ਉਹਨਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਟਵਿੱਟਰ ਤੇ ਇੰਡੀਆ ਦਾ ਬੀੜਾ ਉਠਾਉਣ ਵਾਲੇ ਅਕਸਰ ਅਸਲ ਜ਼ਿੰਦਗੀ ਵਿੱਚ ਸਿਰਫ਼ ਹਾਰਨ ਵਜਾਉਂਦੇ ਹਨ ਤੇ ਪਾਨ ਚਬਾਉਂਦੇ ਘੂਰਦੇ ਹਨ ….ਕਿਰਪਾ ਕਰਕੇ ਐਂਬੁਲੈਂਸ ਨੂੰ ਰਸਤਾ ਦੇ ਦਿਓ । ਧਿਆਨ ਦਿਓ ਮੈਨੂੰ ਸੜਕ ਤੇ ਇਸ ਤਰ੍ਹਾਂ ਵੀਡੀਓ ਬਨਾਉਣ ਕਰਕੇ ਪਤੀ ਤੋਂ ਝਿੜਕਾਂ ਪਈਆਂ ਹਨ’ ।

https://www.instagram.com/p/B8kytuSlOBm/

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਐਂਬੁਲੈਂਸ ਕਾਰਾਂ ਦੇ ਪਿੱਛੇ ਖੜੀ ਹੈ ਹਾਰਨ ਤੇ ਸਾਇਰਨ ਦੀ ਆਵਾਜ਼ ਆ ਰਹੀ ਹੈ । ਇਸੇ ਦੌਰਾਨ ਕਵਿਤਾ ਆਪਣੀ ਲਾਲ ਰੰਗ ਦੀ ਕਾਰ ਵਿੱਚ ਬੈਠਦੀ ਹੈ, ਤੇ ਕਹਿੰਦੀ ਹੈ ‘ਮੈਨੂੰ ਝਿੜਕ ਕੇ ਅੰਦਰ ਬਿਠਾ ਦਿੱਤਾ ਹੈ’ । ਇਸ ਤੋਂ ਬਾਅਦ ਕਵਿਤਾ ਡਰਾਈਵਰਾਂ ਤੇ ਆਪਣਾ ਗੁੱਸਾ ਕੱਢਦੀ ਹੈ ।

https://twitter.com/Iamkavitak/status/1233645537104142345

You may also like