ਕੁਝ ਇਸ ਅੰਦਾਜ਼ ਵਿੱਚ ਹੋਇਆ ਸੀ ਕਵਿਤਾ ਕੌਸ਼ਿਕ ਦਾ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ

written by Rupinder Kaler | January 28, 2020

ਕਵਿਤਾ ਕੌਸ਼ਿਕ ਤੇ ਰੋਨਿਤ ਬਿਸਵਾਸ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ ਹੈ । ਆਪਣੀ ਵੈਡਿੰਗ ਐਨੀਵਰਸਰੀ ਤੇ ਪਾਲੀਵੁੱਡ ਅਦਾਕਾਰਾ ਕਵਿਤਾ ਕੌਸ਼ਿਕ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ । ਇਹ ਤਸਵੀਰਾਂ ਇਸ ਜੋੜੀ ਦੇ ਵਿਆਹ ਦੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਵਿਤਾ ਕੌਸ਼ਿਕ ਦਾ ਵਿਆਹ ਉਤਰਾਖੰਡ ਦੇ ਕੇਦਾਰਨਾਥ ਵਿੱਚ ਹੋਇਆ ਸੀ । [embed]https://www.instagram.com/p/B72er6alz2f/[/embed] ਇਸ ਵਿਆਹ ਵਿੱਚ ਕਵਿਤਾ ਦੇ ਬਹੁਤ ਹੀ ਨਜ਼ਦੀਕੀ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਏ ਸਨ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਕੇ ਕਵਿਤਾ ਕੌਸ਼ਿਕ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ । ਇਹਨਾਂ ਤਸਵੀਰਾਂ ‘ਚ ਕਵਿਤਾ ਕੌਸ਼ਿਕ ਤੇ ਉਹਨਾਂ ਦੇ ਪਤੀ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ ਤੇ ਦੂਜੀ ਤਸਵੀਰ ਵਿੱਚ ਕੇਦਾਰ ਨਾਲ ਮੰਦਰ ਬਰਫ ਵਿੱਚ ਢੱਕਿਆ ਦਿਖਾਈ ਦੇ ਰਿਹਾ ਹੈ । https://www.instagram.com/p/B70Wq5RFYpp/ ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਤੇ ਉਸ ਦੇ ਕੁਝ ਰਿਸ਼ਤੇਦਾਰ ਮੰਦਰ ਵੱਲ ਚਲਕੇ ਆਉਂਦੇ ਦਿਖਾਈ ਦੇ ਰਹੇ ਹਨ । ਇਹ ਵੀਡੀਓ ਬਹੁਤ ਹੀ ਖ਼ਾਸ ਹੈ । ਹਰ ਕੋਈ ਵਿਆਹ ਦੀ ਖੁਸ਼ੀ ਮਨਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ।ਕਵਿਤਾ ਕੌਸ਼ਿਕ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਤੋਂ ਇਲਾਵਾ ਉਹਨਾਂ ਦਾ ਛੋਟੇ ਪਰਦੇ ’ਤੇ ਵੀ ਚੰਗਾ ਨਾਂਅ ਹੈ । https://www.instagram.com/p/B70TXFwFl9p/

0 Comments
0

You may also like