
Krishna G Rao no more: ਮਨੋਰੰਜਨ ਜਗਤ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਦੱਖਣ ਦੇ ਸੁਪਰਸਟਾਰ ਅਭਿਨੇਤਾ ਯਸ਼ ਦੀ ਫ਼ਿਲਮ ਕੇਜੀਐਫ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਕ੍ਰਿਸ਼ਨਾ ਜੀ ਰਾਓ ਦਾ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕ੍ਰਿਸ਼ਨਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਾਲ ਹੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕ੍ਰਿਸ਼ਨਾ ਦੀ ਮੌਤ ਦਾ ਕਾਰਨ ਵੱਧਦੀ ਉਮਰ ਤੋਂ ਹੁਣ ਵਾਲੀ ਸਿਹਤ ਸਬੰਧੀਆਂ ਪ੍ਰੇਸ਼ਾਨੀਆਂ ਨੂੰ ਦੱਸਿਆ ਜਾ ਰਿਹਾ ਹੈ। ਉਸ ਨੂੰ ਬੇਂਗਲੁਰੂ ਦੇ ਸੀਤਾ ਸਰਕਲ ਨੇੜੇ ਵਿਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਹੋਰ ਪੜ੍ਹੋ : ਹੁਣ ਅਕਸ਼ੇ ਕੁਮਾਰ ਆਪਣੀ ਸ਼ਿਵਾਜੀ ਲੁੱਕ ਨੂੰ ਲੈ ਕੇ ਹੋਏ ਟ੍ਰੋਲ, ਲੋਕਾਂ ਨੇ ਕਿਹਾ- ‘ਸਰ ਕਿਰਪਾ ਕਰਕੇ ਛੁੱਟੀ ਲੈ ਲਓ’

ਯਸ਼ ਦੀ ਫ਼ਿਲਮ ਕੇਜੀਐਫ ਦੇ ਪ੍ਰਸ਼ੰਸਕਾਂ ਨੂੰ ਫ਼ਿਲਮ ਦੇ ਪਹਿਲੇ ਭਾਗ ਵਿੱਚ ਬੁੱਢੇ ਆਦਮੀ ਦਾ ਕਿਰਦਾਰ ਜ਼ਰੂਰ ਯਾਦ ਹੋਵੇਗਾ ਜਿਸ ਵਿੱਚ ਜ਼ਾਲਿਮ ਗਾਰਡ ਜੋ ਕਿ ਇੱਕ ਅੰਨ੍ਹੇ ਬਜ਼ੁਰਗ ਮਜ਼ਦੂਰ ਨੂੰ ਮੌਤ ਦੇ ਘਾਟ ਉਤਾਰਨ ਲਈ ਚੁੱਕ ਕੇ ਲੈ ਜਾਂਦੇ ਹਨ। ਫਿਰ ਫ਼ਿਲਮ ਵਿੱਚ ਰੌਕੀ ਨਾ ਸਿਰਫ਼ ਇਸ ਬਜ਼ੁਰਗ ਨੂੰ ਬਚਾਉਂਦਾ ਹੈ ਸਗੋਂ ਉਨ੍ਹਾਂ ਜ਼ਾਲਿਮ ਗਾਰਡਸ ਦਾ ਡਰ ਵੀ ਦੂਰ ਕਰਦਾ ਹੈ ਜੋ ਉਨ੍ਹਾਂ 'ਤੇ ਹਮੇਸ਼ਾ ਜ਼ੁਲਮ ਕਰਦੇ ਸਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, KGF ਚੈਪਟਰ ਵਨ ਸਾਲ 2018 ਵਿੱਚ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਰਾਓ ਨੇ ਲਗਭਗ 30 ਫਿਲਮਾਂ 'ਚ ਬੈਕ ਟੂ ਬੈਕ ਕੰਮ ਕੀਤਾ।
