‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਨੇ ਕੋਰੋਨਾ ਨੂੰ ਦਿੱਤੀ ਮਾਤ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ

written by Lajwinder kaur | October 09, 2020

‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਵੱਲੋਂ ਸੁਖਦਾਇਕ ਖਬਰ ਸਾਹਮਣੇ ਆਈ ਹੈ । ਰਵੀ ਸਿੰਘ ਖਾਲਸਾ ਏਡ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ਉੱਤੇ ਲਿਖਿਆ ਹੈ ‘ਪਿਛਲੇ ਦੋ ਹਫਤਿਆਂ ਤੋਂ ਤੁਹਾਡੀਆਂ ਅਰਦਾਸਾਂ ਤੇ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ । NO More Covid!!!! ਇਹ ਸਮਾਂ ਹੈ ਹੌਲੀ -ਹੌਲੀ ਅਸਲ ਹਲਾਤਾਂ ‘ਚ ਵਾਪਿਸ ਆਉਣ ਦਾ।

ravi singh khalsa aid

ਹੋਰ ਪੜ੍ਹੋ : ਕਿਸਾਨਾਂ ਦੀ ਆਵਾਜ਼ ਬਣੇ ਬੱਬਲ ਰਾਏ, ‘Jaago For Motherland’ ਗੀਤ ਦੇ ਨਾਲ ਸਰਕਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਨੌਜਵਾਨਾਂ ਨੂੰ ਆ ਰਿਹਾ ਹੈ ਖੂਬ ਪਸੰਦ

ਉਨ੍ਹਾਂ ਨੇ ਕੈਪਸ਼ਨ ‘ਚ ਵੀ ਲਿਖਿਆ ਹੈ- ‘ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਪੋਟ ਲਈ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ’

ravi singh khalsa instagram post about covid

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘2 ਹਫ਼ਤੇ ਬਹੁਤ ਹੀ ਮੁਸ਼ਕਿਲ ਸਨ ਪਰ ਧੰਨਵਾਦ ਮੇਰੀ ਪਤਨੀ @bal_sandhu.ka ਦੇ ਸਮਰਥਨ ਦਾ ਜਿਸ ਕਰਕੇ ਅਸੀਂ ਇਸ ਸਮੇਂ ‘ਚੋਂ ਲੰਘਣ ‘ਚ ਕਾਮਯਾਬ ਹੋਏ ਹਾਂ’

ravi singh with family

ਅੱਗੇ ਉਨ੍ਹਾਂ ਨੇ ਲਿਖਦੇ ਹੋਏ ਕਿਹਾ ਹੈ ਕਿ ਸਭ ਇਸ ਵਾਇਰਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ । ਫੈਨਜ਼ ਵੀ ਕਮੈਂਟਸ ਕਰਕੇ ਆਪਣੀ ਸ਼ੁਭਕਾਮਨਾਵਾਂ ਰਵੀ ਸਿੰਘ ਨੂੰ ਦੇ ਰਹੇ ਨੇ ।

ravi singh with kids

ਦੱਸ ਦਈਏ ਪਿਛਲੇ ਮਹੀਨੇ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਦੇ ਜ਼ਰੀਏ ਦਿੱਤੀ ਸੀ । ਜਿਸ ਤੋਂ ਬਾਅਦ ਦੇਸ਼-ਵਿਦੇਸ਼ਾਂ ‘ਚ ਉਨ੍ਹਾਂ ਦੀ ਸਿਹਤਮੰਦ ਹੋਣ ਦੇ ਲਈ ਅਰਦਾਸਾਂ ਸ਼ੁਰੂ ਹੋ ਗਈਆਂ ਸਨ।

You may also like