ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੀ ਸੁਰੱਖਿਆ ਲਈ ਖਾਲਸਾ ਏਡ ਨੇ ਚੁੱਕਿਆ ਵੱਡਾ ਕਦਮ

written by Rupinder Kaler | December 03, 2020

ਖ਼ਾਲਸਾ ਏਡ ਨੇ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ ਵੱਡਾ ਕਦਮ ਉਠਾਇਆ ਹੈ । ਖਾਲਸਾ ਏਡ ਨੇ ਧਰਨੇ ਵਾਲੀ ਥਾਂ ਤੇ ਅੱਗ ਬੁਝਾਓ ਯੰਤਰ ਵੰਡੇ ਹਨ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ । ਇਸ ਸਬੰਧ ਵਿੱਚ ਖਾਲਸਾ ਏਡ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਕਿਉਂਕਿ ਸਾਰੇ ਟਰੈਕਟਰ ਦਿੱਲੀ ਬਾਰਡਰ 'ਤੇ ਨੇੜਿਓਂ ਪਾਰਕ ਕੀਤੇ ਗਏ ਹਨ, ਇਸ ਲਈ ਅੱਗ ਦੀ ਸੁਰੱਖਿਆ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਸੀ। khalsa-aid ਹੋਰ ਪੜ੍ਹੋ :

khalsa-aid ਖਾਲਸਾ ਏਡ ਦੀ ਟੀਮ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਦੇ ਵਜੋਂ ਅੱਗ ਬੁਝਾਓ ਯੰਤਰ ਵੰਡੇ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਧਰਨੇ ਵਾਲੀ ਥਾਂ ਤੇ ਕਾਰ ਵਿੱਚ ਅੱਗ ਲੱਗਣ ਨਾਲ ਧਨੌਲੇ ਦੇ ਟਰੈਕਟਰ ਮਕੈਨਿਕ ਦੀ ਮੌਤ ਹੋ ਗਈ ਸੀ। khalsa-aid ਇਹ ਵਿਅਕਤੀ ਕਿਸਾਨਾਂ ਦੇ ਟਰੈਕਟਰ ਵਿੱਚ ਮੁਫਤ ਰਿਪੇਅਰ ਕਰਨ ਆਈ ਟੀਮ ਨਾਲ ਆਇਆ ਸੀ। ਇਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਸਾਧਨਾਂ ਨਾਲ ਪਹੁੰਚੇ ਹਨ। ਇਸਦੇ ਨਾਲ ਹੀ ਗੈਸ ਤੇ ਬਾਲਣ ਨਾਲ ਵੱਡੀ ਮਾਤਰਾ ਵਿੱਚ ਕਿਸਾਨਾਂ ਲਈ ਲੰਗਰ ਤਿਆਰ ਹੋ ਰਿਹਾ ਹੈ। ਅਜਿਹੀ ਸੂਰਤ ਵਿੱਚ ਅੱਗ ਵਰਗੀ ਕਿਸੇ ਵੀ ਅਣਸੁਖਾਵੀ ਘਟਨਾ ਦੇ ਮੱਦੇਨਜ਼ਰ ਅੱਗ ਬੁਝਾਓ ਯੰਤਰਾਂ ਦਾ ਹੋਣਾ ਜਰੂਰੀ ਸੀ।

0 Comments
0

You may also like