ਡਿਊਟੀ ਦੌਰਾਨ ਸ਼ਹੀਦ ਹੋਏ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਯਾਦ ‘ਚ ਖਾਲਸਾ ਏਡ ਨੇ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

written by Lajwinder kaur | July 04, 2021

ਖਾਲਸਾ ਏਡ ਵੱਲੋਂ ਦੁਨੀਆ ਭਰ ‘ਚ ਜਦੋਂ ਵੀ ਕਿਤੇ ਮੁਸ਼ਕਿਲ ਦੀ ਘੜੀ ਆਉਂਦੀ ਹੈ ਤਾਂ ਇਹ ਸੰਸਥਾ ਹਮੇਸ਼ਾ ਹੀ ਸੇਵਾ ਲਈ ਅੱਗੇ ਆਈ ਹੈ । ਇਨਸਾਨੀਅਤ ਦੀ ਸੇਵਾ ਲਈ ਜਾਣੀ ਜਾਂਦੀ ਇਹ ਸੰਸਥਾ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਧਰਮ ਤੇ ਹਰ ਦੇਸ਼ ਦੀ ਮਦਦ ਕਰਦੀ ਹੈ। ਇਸ ਸੰਸਥਾ ਦੇ ਨਾਲ ਵੱਡੀ ਗਿਣਤੀ ‘ਚ ਵਲੰਟੀਅਰ ਜੁੜੇ ਹੋਏ ਨੇ। ਇਸ ਵਾਰ ਖ਼ਾਲਮਾ ਏਡ ਨੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਯਾਦ ‘ਚ ਇੱਕ ਵਾਟਰ ਪੰਪ ਲਗਵਾਇਆ ਹੈ।

sandeep singh dhaliwal image image source-instagram

ਹੋਰ ਪੜ੍ਹੋ : ਪਿੰਡ ਦੀ ਬੀਬੀ ਨੇ ਖ਼ਾਨ ਸਾਬ ਨੂੰ ਦਿੱਤੀ ਵਿਆਹ ਕਰਾਉਣ ਦੀ ਸਲਾਹ, ਗਾਇਕ ਦੀ ਹੋਈ ਬੋਲਤੀ ਬੰਦ, ਦੇਖੋ ਵੀਡੀਓ

ਹੋਰ ਪੜ੍ਹੋ : ਜਗਜੀਤ ਸੰਧੂ ਨੇ ਸਾਂਝੀਆਂ ਕੀਤੀਆਂ ਆਪਣੀ ਗੰਭੀਰ ਲੁੱਕ ਦੇ ਨਾਲ ਸਟਾਈਲਿਸ਼ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

inside image of khalsa aid water pump image source-instagram

ਖਾਲਸਾ ਏਡ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਮਰਹੂਮ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ।

ਖਾਲਸਾ ਏਡ ਨੇ ਮਲਾਵੀ, ਅਫਰੀਕਾ ਵਿੱਚ ਡਿਪਟੀ ਸੰਦੀਪ ਸਿੰਘ ਦੀ ਯਾਦ ਵਿੱਚ ਇੱਕ ਵਾਟਰ ਪੰਪ ਲਗਾਇਆ ਹੈ। ਪਾਣੀ ਦਾ ਪੰਪ ਬਹੁਤ ਸਾਰੇ ਲੋਕਾਂ ਅਤੇ ਪਸ਼ੂਆਂ ਨੂੰ ਪਾਣੀ ਮੁਹੱਈਆ ਕਰਵਾ ਰਿਹਾ ਹੈ... ਡਿਪਟੀ ਧਾਲੀਵਾਲ ਨੂੰ ਸਾਲ 2019 ਵਿੱਚ ਟੈਕਸਾਸ (ਯੂ.ਐੱਸ.ਏ) ਵਿੱਚ ਡਿਊਟੀ ਦੌਰਾਨ ਮਾਰਿਆ ਗਿਆ ਸੀ। Khalsa Aid did not appeal for funds for this water pump🙏🏻’ । ਇਸ ਪੋਸਟ ਉੱਤੇ ਲੋਕ ਵੀ ਕਮੈਂਟ ਕਰਕੇ ਸ਼ਰਧਾਂਜਲੀ ਦੇ ਰਹੇ ਨੇ।

Sandeep Singh Dhaliwal image source-instagram

ਦੱਸ ਦਈਏ ਸਾਲ 2019 ‘ਚ ਪੰਜਾਬੀਆਂ ਲਈ ਬਹੁਤ ਹੀ ਦਰਦਨਾਕ ਖ਼ਬਰ ਯੂ.ਐੱਸ.ਏ ਤੋਂ ਸਾਹਮਣੇ ਆਈ ਸੀ। ਟੈਕਸਸ ਦੇ ਪੁਲਿਸ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਦੇ ਚੱਲਦੇ ਪੰਜਾਬ ਅਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ‘ਚ ਸੋਗ ਦੀ ਲਹਿਰ ਛਾ ਗਈ। ਪੰਜਾਬੀਆਂ ਲਈ ਮਾਣ ਦੀ ਗੱਲ ਸੀ ਕਿ ਜਦੋਂ ਸੰਦੀਪ ਸਿੰਘ ਧਾਲੀਵਾਲ ਟੈਕਸਸ ‘ਚ ਪਹਿਲੇ ਦਸਤਾਰ ਵਾਲੇ ਪੁਲਿਸ ਡਿਪਟੀ ਬਣੇ ਸਨ। ਉਨ੍ਹਾਂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਦੁੱਖ ਜਤਾਇਆ ਸੀ।

 

View this post on Instagram

 

A post shared by Khalsa Aid (UK) (@khalsa_aid)

0 Comments
0

You may also like