ਕਿਸਾਨਾਂ ਦੇ ਧਰਨੇ ‘ਚ ਖਾਲਸਾ ਏਡ ਨੇ ਨਿਭਾਈ ਅਹਿਮ ਭੂਮਿਕਾ, ਕਿਸਾਨਾਂ ਲਈ ਥਾਂ-ਥਾਂ ‘ਤੇ ਲਗਾਏ ਲੰਗਰ

written by Rupinder Kaler | September 25, 2020

ਕਿਸਾਨਾਂ ਵੱਲੋਂ ਅੱਜ ਬਿੱਲ ਦੇ ਵਿਰੋਧ ‘ਚ ਪੂਰੇ ਪੰਜਾਬ ‘ਚ ਧਰਨੇ ਲਗਾਏ ਗਏ। ਥਾਂ-ਥਾਂ ਲੱਗੇ ਇਨ੍ਹਾਂ ਧਰਨਿਆਂ ਨੂੰ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੇ ਵੀ ਆਪਣਾ ਸਮਰਥਨ ਦਿੱਤਾ । ਕੁਝ ਗਾਇਕ ਤਾਂ ਧਰਨੇ ‘ਚ ਸ਼ਾਮਿਲ ਵੀ ਹੋਏ । ਜਿਸ ‘ਚ ਸਿੱਧੂ ਮੂਸੇਵਾਲਾ, ਅੰਮ੍ਰਿਤ ਮਾਨ, ਹਰਭਜਨ ਮਾਨ, ਕੁਲਵਿੰਦਰ ਬਿੱਲਾ ਵੀ ਧਰਨੇ ‘ਚ ਸ਼ਾਮਿਲ ਸਨ ।

kissan kissan
ਇਸ ਮੌਕੇ ਇੱਕ ਪਾਸੇ ਜਿੱਥੇ ਇਹ ਸਾਰੇ ਕਿਸਾਨ ਅਤੇ ਕਲਾਕਾਰ ਇਕਜੁੱਟ ਹੋ ਕੇ ਧਰਨੇ ‘ਤੇ ਬੈਠੇ ਸਨ ਤਾਂ ਦੂਜੇ ਪਾਸੇ ਖਾਲਸਾ ਏਡ ਦੇ ਵਲੰਟੀਅਰ ਵੀ ਧਰਨਾ ਦੇਣ ਵਾਲੇ ਇਨ੍ਹਾਂ ਕਿਸਾਨਾਂ ਦੀ ਸੇਵਾ ਲਈ ਪਹੁੰਚੇ ਹੋਏ ਸਨ । ਹੋਰ ਪੜ੍ਹੋ:ਖਾਲਸਾ ਏਡ ਦੀ ਸੇਵਾ ਤੋਂ ਖੁਸ਼ ਹੋ ਪੰਜਾਬ ਦੇ ਇਸ ਕਿਸਾਨ ਨੇ ਜਤਾਇਆ ਸੰਸਥਾ ਪ੍ਰਤੀ ਪਿਆਰ ਤਾਂ ਖਾਲਸਾ ਏਡ ਨੇ ਦਿੱਤਾ ਇਹ ਰਿਐਕਸ਼ਨ
Khalsa Aid Khalsa Aid
ਖਾਲਸਾ ਏਡ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਖਾਲਸਾ ਏਡ ਵੱਲੋਂ ਕੇਲਿਆਂ ਦਾ ਲੰਗਰ ਲਗਾਇਆ ਗਿਆ । Khalsa Aid ਖਾਲਸਾ ਏਡ ਵੱਲੋਂ ਮਾਨਸਾ, ਨਾਭਾ, ਜਲੰਧਰ ਅਤੇ ਸ਼ੰਭੂ ਬੈਰੀਅਰ ਸਣੇ ਕਈ ਥਾਵਾਂ ‘ਤੇ ਲੰਗਰ ਲਗਾਏ ਗਏ । ਜਿਸ ਦੀਆਂ ਕੁਝ ਤਸਵੀਰਾਂ ਵੀ ਸੰਸਥਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ ।

0 Comments
0

You may also like