ਖਾਲਸਾ ਏਡ ਨੇ ਇਨ੍ਹਾਂ ਸਤਰਾਂ ਦੇ ਨਾਲ ਆਪਣੇ ਅਣਥੱਕ ਯੋਧੇ ਇੰਦਰਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

Written by  Lajwinder kaur   |  April 26th 2020 04:57 PM  |  Updated: April 26th 2020 05:02 PM

ਖਾਲਸਾ ਏਡ ਨੇ ਇਨ੍ਹਾਂ ਸਤਰਾਂ ਦੇ ਨਾਲ ਆਪਣੇ ਅਣਥੱਕ ਯੋਧੇ ਇੰਦਰਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਹਮੇਸ਼ਾਂ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ, ਭਾਵੇਂ ਉਹ ਦੇਸ਼ ਹੋਵੇ ਜਾਂ ਫਿਰ ਵਿਦੇਸ਼ ਹੋਵੇ । ਬਿਨਾਂ ਕਿਸੇ ‘ਚ ਕੋਈ ਫਰਕ ਕੀਤੇ ਬਿਨਾਂ ਸਭ ਦੀ ਮਦਦ ਕਰਦੀ ਹੈ ।  ਜਿਵੇਂ ਕਿ ਸਭ ਜਾਣਦੇ ਹੀ ਨੇ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਨਾਮ ਦੀ ਮਹਾਂਮਾਰੀ ਦੇ ਨਾਲ ਜੰਗ ਲੜ ਰਹੀ ਹੈ । ਅਜਿਹੇ ‘ਚ ਖਾਲਸਾ ਏਡ ਲੋੜਵੰਦ ਲੋਕਾਂ ਦੀ ਸੇਵਾ ਪੂਰੇ ਜੋਸ਼ ਨਾਲ ਕਰ ਰਹੀ ਹੈ ਭਾਵੇਂ ਉਹ ਇੰਡੀਆ ‘ਚ ਹੋਵੇ ਜਾਂ ਫਿਰ ਵਿਦੇਸ਼ ਦੀ ਧਰਤੀ ਹੋਵੇ ।

 

View this post on Instagram

 

ਖਾਲਸਾ ਏਡ ਦੇ ਅਣਥੱਕ ਯੋਧੇ ਇੰਦਰਜੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਕੁਝ ਸ਼ਬਦ... *ਇੱਕ ਅਰਦਾਸ...* ਮਨ ਨੇ ਤੰਦ ਸੁਪਨਿਆਂ ਦੇ ਹੁੰਦੇ ਉਣੇ ਨੇ ਸੋਹਣੇ ਫੁੱਲ ਹੀ ਜਾਂਦੇ ਸਭ ਤੋਂ ਪਹਿਲਾਂ ਚੁਣੇ ਨੇ । ਤੁਰਨ ਜੋ ਨੰਗੇ ਪੈਰੀਂ ਸਿਦਕ ਦੇ ਆਸਰੇ ਵਿਰਲੇ ਹੀ ਹੋਵਣ ਅੈਸੇ ਮਾਲਕ ਦੇ ਦਾਸਰੇ । ਵਕਤ ਭਾਵੇਂ ਲੰਬਾ ਨਾ ਮਿਲਿਆ ਨੇਕ ਕਮਾਈ ਕਰ ਗਿਅੈ ਕਿੰਨਿਆਂ ਹੀ ਜ਼ਖਮਾਂ 'ਤੇ ਪਿਆਰ ਦੀ ਮਰਹਮ ਦੇ ਫੰਬੇ ਧਰ ਗਿਅੈ । ਜ਼ਿੰਦਗੀ ਦਾ ਪੈਂਡਾ ਸਾਲਾਂ-ਬੱਧੀ ਨਾ ਹੋਏ ਸਫਰ ਰਹੇ ਉਹੀ ਯਾਦ ਕੰਡੇ ਜੋ ਹੋਰਨਾਂ ਦੇ ਰਾਹੋਂ ਚੁਗਣ ਦਾ ਹੋਏ । ਰੂਹ ਨੇਕ ਉਹ ਸਰਬੱਤ ਦੇ ਭਲੇ ਨੂੰ ਸੀ ਪ੍ਰਣਾਈ ਮੇਰੇ ਮਾਲਕ ਦੇ ਰੰਗਾਂ ਦੀ ਸਮਝ ਨਾ ਆਈ । ~ਰਣਦੀਪ ਸਿੰਘ ਆਹਲੂਵਾਲੀਆ Inderjeet Singh ?? R.I.P

A post shared by Khalsa Aid India (@khalsaaid_india) on

ਪਰ ਬੀਤੇ ਕੁਝ ਦਿਨ ਪਹਿਲਾਂ ਇਸ ਸੰਸਥਾ ਦਾ ਇੱਕ ਮੈਂਬਰ ਇੰਦਰਜੀਤ ਸਿੰਘ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਿਆ । ਮੌਤ ਦੀ ਨੀਂਦ ਸੌਣ ਤੋਂ ਪਹਿਲਾਂ ਵੀ ਇਹ ਯੋਧਾ ਲੋੜਵੰਦ ਲੋਕਾਂ ਦੀ ਸੇਵਾ ਕਰ ਵਾਪਿਸ ਆ ਰਿਹਾ ਸੀ । ਆਪਣੇ ਇਸ ਯੋਧੇ ਨੂੰ ਯਾਦ ਕਰਦੇ ਹੋਏ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੰਦਰਜੀਤ ਸਿੰਘ ਦੀ ਫੋਟੋ ਸ਼ੇਅਰ ਕਰਦੇ ਹੋਏ ਨਾਲ ਕੁਝ ਸਤਰਾਂ ਸਾਂਝੀਆਂ ਕੀਤੀਆਂ ਗਈਆਂ ਨੇ ।

 

View this post on Instagram

 

ਅਸੀਂ ਇੱਕ ਹੀਰਾ ਗੁਵਾ ਲਿਆ !!! Inderjeet Singh ਮੰਦਭਾਗੀ ਜਾਣਕਾਰੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਖਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਬੀਤੀ ਕਲ੍ਹ 20 ਅਪ੍ਰੈਲ 2020 ਨੂੰ ਫਰੀਦਕੋਟ ਸੇਵਾ ਦੇਣ ਤੋਂ ਬਾਅਦ ਬਠਿੰਡਾ ਆਉਂਦੇ ਸਮੇਂ ਬਾਜਾਖਾਨਾ ਨੇੜੇ ਖਾਲਸਾ ਏਡ ਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਵੀਰ ਇੰਦਰਜੀਤ ਸਿੰਘ ਜੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਜਦੋਂ ਕਿ ਦੂਜਾ ਸਾਥੀ ਪਰਮਾਤਮਾ ਦੀ ਕਿਰਪਾ ਸਦਕਾ ਠੀਕ ਹੈ, ਪਰਮਾਤਮਾ ਅੱਗੇ ਅਰਦਾਸ ਹੈ ਵੀਰ ਇੰਦਰਜੀਤ ਸਿੰਘ ਦੇਹਰਾਦੂਨ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ, ਇੰਦਰਜੀਤ ਸਿੰਘ ਵੱਲੋਂ ਖਾਲਸਾ ਏਡ ਲਈ ਕੀਤੀਆਂ ਗਈਆਂ ਸੇਵਾਵਾਂ ਅਭੁੱਲ ਹਨ । Khalsa Aid India

A post shared by Khalsa Aid India (@khalsaaid_india) on

ਦੱਸ ਦਈਏ ਕਿ ਖਾਲਸਾ ਏਡ ਇੱਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜੋ ਕੌਮਾਂਤਰੀ ਪੱਧਰ ‘ਤੇ ਸੇਵਾ ‘ਚ ਜੁਟੀ ਹੋਈ ਹੈ । ਇਸ ਸੰਸਥਾ ਵੱਲੋਂ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ । ਇਸ ਸੰਸਥਾ ਦੇ ਨਾਲ ਕਈ ਨਾਮੀ ਕਲਾਕਾਰ ਵੀ ਜੁੜੇ ਹੋਏ ਨੇ ਜਿਵੇਂ ਰਣਦੀਪ ਹੁੱਡਾ, ਦੇਸੀ ਕਰਿਊ ਵਾਲੇ ਗੋਲਡੀ ਤੇ ਸੱਤਾ, ਮੈਂਡੀ ਤੱਖਰ, ਹਿਮਾਂਸ਼ੀ ਖੁਰਾਨਾ, ਰੁਪਿੰਦਰ ਹਾਂਡਾ ਵਰਗੇ ਕਈ ਹੋਰ ਸਿਤਾਰੇ ਜੁੜੇ ਹੋਏ ਨੇ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network