ਖ਼ਾਨ ਸਾਬ ਨੇ ਸਾਂਝਾ ਕੀਤਾ ਨਵੇਂ ਗੀਤ ਦਾ ਪੋਸਟਰ, ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਕੀਤਾ ਸਮਰਪਿਤ

Written by  Lajwinder kaur   |  October 23rd 2019 05:50 PM  |  Updated: October 23rd 2019 05:50 PM

ਖ਼ਾਨ ਸਾਬ ਨੇ ਸਾਂਝਾ ਕੀਤਾ ਨਵੇਂ ਗੀਤ ਦਾ ਪੋਸਟਰ, ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਕੀਤਾ ਸਮਰਪਿਤ

ਪੰਜਾਬੀ ਗਾਇਕ ਖ਼ਾਨ ਸਾਬ ਆਪਣਾ ਨਵੇਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ‘ਲਓ ਜੀ ਆ ਗਏ ਜੀ ਉਸਤਾਦ ਜੀ..ਉਨ੍ਹਾਂ ਦੇ ਕਦਮ ਚ ਟ੍ਰਬਿਊਟ ਸੌਂਗ ਦਾ ਪੋਸਟਰ...ਤੇ ਤੁਹਾਡੀ ਖਿਦਮਤ ‘ਚ...’

ਹੋਰ ਵੇਖੋ:ਲੋਕਸਭਾ ਚੋਣਾਂ ਦੌਰਾਨ ਵਾਇਰਲ ਹੋਈ ‘ਪੀਲੀ ਸਾੜ੍ਹੀ ਵਾਲੀ’ ਅਫ਼ਸਰ ਮੁੜ ਆਈ ਸੁਰਖ਼ੀਆਂ ‘ਚ

ਜੀ ਹਾਂ ਉਹ ‘ਜਬ ਤੇਰੇ ਦਰਦ ਮੈਂ’ ਦੇ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਇਹ ਗਾਣਾ 25 ਅਕਤੂਬਰ ਨੂੰ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਗੱਲ ਕਰੀਏ ਖ਼ਾਨ ਸਾਬ ਦੇ ਕੰਮ ਦੀ ਤਾਂ ਉਹ ਰਿਮ ਝਿਮ, ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ, ‘ਦੂਰ ਤੇਰੇ ਤੋਂ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network