ਟਾਸਕ ਦੌਰਾਨ ਉਚਾਈ ਤੋਂ ਡਿੱਗੀ ਰੁਬੀਨਾ ਦਿਲੈਕ, ਹਸਪਤਾਲ 'ਚ ਭਰਤੀ!

written by Lajwinder kaur | August 07, 2022

Khatron Ke Khiladi 12: An injured Rubina Dilaik's Image: ਇੰਡੀਅਨ ਟੈਲੀਵਿਜ਼ਨ ਦੇ ਸਭ ਤੋਂ ਵੱਡੇ ਸਟੰਟ ਰਿਆਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 12' ਦੇ ਹਾਲ ਹੀ ਦੇ ਐਪੀਸੋਡ 'ਚ ਰੁਬੀਨਾ ਦਿਲੈਕ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਅਤੇ ਉਸ ਨੂੰ ਸਾਰਾ ਦਿਨ ਸਿਰਫ਼ ਬੈੱਡ ਰੈਸਟ ਲੈਣ ਲਈ ਕਿਹਾ ਗਿਆ। ਪਰ ਸ਼ੋਅ ਦੌਰਾਨ ਅਜਿਹਾ ਕੀ ਹੋਇਆ ਜਿਸ ਨੇ ਰੁਬੀਨਾ ਨੂੰ ਹਾਦਸੇ ਦਾ ਸ਼ਿਕਾਰ ਬਣਾਇਆ? ਆਓ ਜਾਣਦੇ ਹਾਂ ਇਸ ਬਾਰੇ।

ਹੋਰ ਪੜ੍ਹੋ : ਬਹੁਤ ਸ਼ਾਨਦਾਰ ਹੈ ਧਰਮਿੰਦਰ ਦਾ ਫਾਰਮ ਹਾਊਸ, ਖੂਬਸੂਰਤ ਝੀਲ ਤੋਂ ਲੈ ਕੇ ਹੈਲੀਪੈਡ ਤੇ ਕਈ ਹੋਰ ਚੀਜ਼ਾਂ ਵੀ ਨੇ ਮੌਜੂਦ, ਦੇਖੋ ਵੀਡੀਓ

ਰੋਹਿਤ ਸ਼ੈੱਟੀ ਨੇ ਹਾਲ ਹੀ ਦੇ ਐਪੀਸੋਡ 'ਚ ਗਰੁੱਪ ਸਟੰਟ ਕੀਤਾ ਗਿਆ ਅਤੇ ਐਲਾਨ ਕੀਤਾ ਕਿ ਉਹ ਟਾਸਕ ਦੇ ਆਧਾਰ 'ਤੇ ਲੀਡਰ ਚੁਣੇਗਾ। ਪਹਿਲਾ ਕੰਮ ਉਚਾਈ ਅਤੇ ਪਾਣੀ ਦਾ ਟਾਸਕ ਸੀ ਜਿਸ ‘ਚ ਟੀਮ ਲੀਡਰਾਂ ਦੀ ਚੋਣ ਕੀਤੀ ਜਾਣੀ ਸੀ। ਇਸ ਮੁਸ਼ਕਿਲ ਕੰਮ ਨੂੰ ਕਰਦੇ ਹੋਏ ਰੁਬੀਨਾ ਦਿਲੈਕ ਕਾਫੀ ਉਚਾਈ ਤੋਂ ਪਾਣੀ 'ਚ ਡਿੱਗ ਗਈ ਅਤੇ ਉਸ ਦਾ ਸਾਹ ਰੁਕ ਗਿਆ। ਉਸ ਦੇ ਹੱਥ-ਪੈਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

rubina dilaik image

ਮੋਹਿਤ ਅਤੇ ਤੁਸ਼ਾਰ ਨੇ ਇਸ ਟਾਸਕ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ । ਤੁਸ਼ਾਰ ਦੀ ਟੀਮ ਨੇ ਸਿਰਫ 4 ਮੈਂਬਰਾਂ ਨਾਲ ਟਾਸਕ ਪੂਰਾ ਕੀਤਾ ਜਦਕਿ ਮੋਹਿਤ ਦੀ ਟੀਮ 'ਚ 5 ਮੈਂਬਰ ਸਨ। ਇਸ ਤੋਂ ਬਾਅਦ ਟੀਮ ਨੇ ਐਨੀਮਲ ਅਤੇ ਇਲੈਕਟ੍ਰਿਕ ਟਾਸਕ ਕੀਤਾ ਜਿਸ ਵਿੱਚ ਕਨਿਕਾ, ਜੋ ਪਹਿਲਾਂ ਹੀ ਬਿਜਲੀ ਦੇ ਝਟਕਿਆਂ ਦਾ ਡਰ ਪ੍ਰਗਟ ਕਰ ਚੁੱਕੀ ਸੀ, ਨੂੰ ਇੱਕ ਵਾਰ ਫਿਰ ਉਸੇ ਡਰ ਦਾ ਸਾਹਮਣਾ ਕਰਨਾ ਪਿਆ।

rubina dilaiks image

ਇਸ ਟਾਸਕ ਦੌਰਾਨ ਰੁਬੀਨਾ ਬੁਰੀ ਤਰ੍ਹਾਂ ਰੋਣ ਲੱਗੀ ਅਤੇ ਇਸ ਟਾਸਕ ਨੂੰ ਕਰਨ 'ਚ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਫੈਜ਼ੁਨ, ਜੰਨਤ ਅਤੇ ਚੇਤਨਾ ਨੇ ਇਸ ਟਾਸਕ ਨੂੰ ਬਾਖੂਬੀ ਨਿਭਾਇਆ।

 

You may also like